The Summer News
×
Saturday, 18 May 2024

ਜੇਕਰ ਤੁਹਾਡੇ ਵਾਹਨਾਂ 'ਤੇ ਵੀ ਹਨ ਇਹ ਚੀਜ਼ਾਂ, ਤਾਂ ਹੋ ਜਾਵੋ ਸਾਵਥਾਨ, ਨਹੀਂ ਤਾਂ ਹੋ ਸਕਦਾ ਹੈ ਤੁਹਾਡਾ ਨੁਕਸਾਨ..

ਚੰਡੀਗੜ੍ਹ : ਦਸ ਦਈਏ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਆਪਣੀਆਂ ਇਲੈਕ੍ਰੋਨਿਕ ਵਾਹਨਾਂ ਉਪਰ ਕਈ ਤਰ੍ਹਾਂ ਦੇ ਮੋਡੀਫ਼ਿਕੇਸ਼ਨ ਕਰਵਾ ਲੈਂਦੇ ਹਨ ,ਅਤੇ ਆਪਣਾ ਸ਼ੌਕ ਪੂਰਾ ਕਰਦੇ ਹਨ। ਤੁਹਾਨੂੰ ਦਸ ਦੇਈਏ ਕਿ ਇਹ ਇਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ। ਜਿਸ ਕਾਰਨ ਤੁਹਾਡਾ ਚਲਾਨ ਵੀ ਕੱਟਿਆ ਜਾ ਸਕਦਾ ਹੈ।


ਅਕਸਰ ਲੋਕੀਂ ਇਹਨਾਂ ਗੱਲਾਂ ਨੂੰ ਘੱਟ ਹੀ ਦਿਮਾਗ 'ਚ ਬਿਠਾਉਂਦੇ ਹਨ, ਕਿ ਜੋ ਅਸੀਂ ਆਪਣੇ ਵਾਹਨਾਂ ਉਪਰ ਮੋਡੀਫਾਈ ਕਰਵਾਉਂਦੇ ਹਾਂ, ਉਹ ਵਾਹਨ ਦੇ ਕਿਹੜੇ ਹਿੱਸੇ ਕਰਵਾਉਣਾ ਚਾਹੀਦਾ ਹੈ,ਅਤੇ ਕਿਹੜੇ ਹਿੱਸੇ ਨਹੀਂ। ਪ੍ਰੰਤੂ ਜੇਕਰ ਤੁਸੀ ਬਿਨਾਂ ਕਿਸੇ ਜਾਣਕਾਰੀ ਤੋਂ ਆਪਣੀ ਗੱਡੀ ਨੂੰ ਮੋਡੀਫਾਈ ਕਰਵਾ ਲੈਂਦੇ ਹੋ ਤਾਂ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਇਹ ਵੀ ਦਸ ਦਿੰਦੇ ਹਾਂ ਕਿ ਤੁਹਾਨੂੰ ਆਪਣੇ ਵਾਹਨ ਉਪਰ ਕਿਸ ਜਗ੍ਹਾ 'ਤੇ ਮੋਡੀਫਿਕੇਸ਼ਨ ਨਹੀਂ ਕਰਵਾਉਣੀਆਂ ਚਾਹੀਦੀਆਂ।


ਜੇਕਰ ਤੁਹਾਡੇ ਵਾਹਨਾਂ 'ਤੇ ਲਗੇ ਹਨ ਇਹ ਹਾਰਨ : 


ਬਹੁਤ ਸਾਰੇ ਲੋਕ ਆਪਣੇ ਵਾਹਨਾਂ 'ਚ ਅਜੀਬੋ-ਗਰੀਬ ਹਾਰਨ ਲਗਵਾ ਲੈਂਦੇ ਹਨ, ਪ੍ਰੰਤੂ ਦਸ ਦਿੰਦੇ ਹਾਂ ਕਿ ਇਸ ਤਰ੍ਹਾਂ ਦੇ ਹਾਰਨ ਦੀ ਵਰਤੋਂ ਕਰਨਾ ਗੈਰ-ਕਾਨੂੰਨੀ ਹੈ, ਅਤੇ ਇਸ ਦੇ ਨਾਲ ਹੀ ਇਹਨਾਂ ਹਾਰਨਾ ਦੀਆਂ ਆਵਾਜ਼ਾਂ ਕਾਰਨ ਬਾਕੀ ਲੋਕਾਂ ਨੂੰ ਬਹੁਤ ਪਰੇਸ਼ਾਨ ਹੁੰਦੇ ਹਨ। ਦਸ ਦੇਈਏ ਕਿ ਇਹਨਾਂ ਹਾਰਨਾ ਦੀ ਅਜੀਬੋ-ਗਰੀਬ ਆਵਾਜ਼ਾਂ ਨਾਲ ਤੁਹਾਡਾ ਚਲਾਨ ਵੀ ਕੱਟਿਆਂ ਜਾ ਸਕਦਾ ਹੈ।


ਜੋ ਲੋਕੀਂ ਲਗਾਉਦੇ ਹਨ ਆਪਣੇ ਵਾਹਨਾਂ 'ਤੇ ਰੰਗੀਨ ਫਿਲਮ ਗਲਾਸ :


ਅਕਸਰ ਲੋਕ ਆਪਣੇ ਵਾਹਨਾਂ ਉਪਰ ਰੰਗੀਨ ਫਿਲਮ ਲਗਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਵਾਹਨ ਦਾ ਸ਼ੀਸ਼ਾ ਕਾਲਾ ਹੋ ਜਾਂਦਾ ਹੈ। ਦਸ ਦੇਈਏ ਕਿ ਜੇਕਰ ਤੁਸੀ ਅਜਿਹਾ ਕਰਦੇ ਹੋ ਤਾਂ ਇਹ ਇਕ ਅਪਰਾਧ 'ਚ ਆਉਦਾ ਹੈਇਸ ਦੇ ਨਾਲ ਹੀ ਜੇਕਰ ਤੁਸੀ ਮਾਮੂਲੀ ਸੋਧਾਂ ਜਿਵੇਂ ਕਿ ਕਾਰ 'ਚ Auxiliary lights ਨੂੰ ਲਗਾਉਂਦੇ ਹੋ ਅਤੇ ਇਸ ਦੇ ਨਾਲ ਹੀ ਚੌੜੇ ਟਾਇਰਾਂ ਲਗਵਾਉਣਾ ਵੀ ਗੈਰ-ਕਾਨੂੰਨੀ ਹੈ।


 ਨਾ ਲਗਵਾਓ ਕਦੇ ਵੀ ਅਜਿਹੀ ਨੰਬਰ ਪਲੇਟ :


ਬਹੁਤ ਸਾਰੇ ਲੋਕ ਆਪਣੀ ਵਾਹਨਾਂ 'ਤੇ ਫੈਂਸੀ ਨੰਬਰ ਪਲੇਟ ਲਗਵਾ ਲੈਂਦੇ ਹਨ, ਪ੍ਰੰਤੂ ਤੁਹਾਨੂੰ ਦਸ ਦਿੰਦੇ ਹਾਂ ਕਿ ਇਹ ਟਰੈਫਿਕ ਨਿਯਮਾਂ ਦੇ ਖਿਲਾਫ ਹੈ। ਜਿਸ ਕਾਰਨ ਟਰੈਫਿਕ ਪੁਲਿਸ ਕਦੇ ਵੀ ਅਜਿਹੀਆਂ ਨੰਬਰ ਪਲੇਟਾਂ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਨ ਕੱਟ ਸਕਦੀ ਹੈ।


(ਮਨਪ੍ਰੀਤ ਰਾਓ)


 

Story You May Like