The Summer News
×
Friday, 17 May 2024

ਕਾਰ ਚਲਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ , ਨਹੀਂ ਤਾਂ ਤੁਹਾਡੇ ਨਾਲ ਵੀ ਹੋ ਸਕਦਾ ਹੈ ਕੁਝ ਅਜਿਹਾ .....!!

ਚੰਡੀਗੜ੍ਹ : ਹਰ ਕਿਸੇ ਕੋਲ ਇਲੈਕਟ੍ਰੋਨਿਕ ਵਾਹਨ ਤਾਂ ਜ਼ਰੂਰ ਹੋਵੇਗਾ ਹੀ ਅਤੇ ਅਸੀਂ ਸਾਰੇ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਇਹਨਾਂ ਵਾਹਨਾਂ ਦੀ ਵਰਤੋਂ ਕਰਦੇ ਹਾਂ। ਦਸ ਦੇਈਏ ਕਿ ਜੇਕਰ ਤੁਸੀਂ ਕਾਰ ਚਲਾਉਣ ਦੇ ਸ਼ੋਕੀਨ ਹੋ ਤਾਂ ਤੁਹਾਨੂੰ ਕਾਰ ਚਲਾਉਣ ਸਮੇਂ ਕੁਝ ਜ਼ਰੂਰੀ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ, ਕਿ ਜੇਕਰ ਤੁਹਾਡੀ ਕਾਰ ਤੋਂ ਅਜਿਹੇ ਸਿਗਨਲ ਆਉਣੇ ਸ਼ੁਰੂ ਹੋਣ, ਤੁਸੀਂ ਪਹਿਲਾਂ ਤੋਂ ਹੀ ਸੁਚੇਤ ਹੋ ਜਾਓ। ਅਕਸਰ ਲੋਕ ਆਪਣੀ ਕਾਰ ਨੂੰ ਥੋੜ੍ਹਾ ਜਿਹਾ ਵੀ ਖਰਾਬ ਹੋਣ 'ਤੇ ਠੀਕ ਕਰਵਾਉਣ ਲਈ ਮਕੈਨਿਕ ਕੋਲ ਜਾਂਦੇ ਹੋ ਜਿਸ ਨਾਲ ਤੁਹਾਡਾ ਜੇਬ ਦਾ ਬਜਟ ਖਰਾਬ ਹੋ ਸਕਦਾ ਹੈ।


ਇਸ ਲਈ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦਸਣ ਜਾ ਰਹੇ ਹਾਂ ਜਿਸ ਨਾਲ ਤੁਸੀ ਪਹਿਲਾ ਤੋਂ ਹੀ ਸੁਚੇਤ ਹੋ ਜਾਵੋ :


ਕਲੱਚ 'ਤੇ ਨਾ ਰੱਖੋ ਪੈਰ :


ਅਕਸਰ ਲੋਕ ਕਈ ਵਾਰ ਕਲੱਚ 'ਤੇ ਪੈਰ ਰੱਖ ਕੇ ਕਾਰ ਚਲਾਉਂਦੇ ਹਨ। ਅਜਿਹਾ ਕਰਨ ਨਾਲ ਕਾਰ ਕਲੱਚ ਪਲੇਟ ਖਰਾਬ ਹੋ ਜਾਂਦੀ ਹੈ। ਜੋ ਲੋਕ ਇਸ ਤਰ੍ਹਾਂ ਗੱਡੀ ਚਲਾਉਂਦੇ ਹਨ। ਇਸ ਲਈ ਸਾਨੂੰ ਕਾਰ ਨੂੰ ਰੋਕਣ ਲਈ ਜਾਂ ਹੌਲੀ ਕਰਨ ਲਈ ਹੀ ਕਲੱਚ 'ਤੇ ਪੈਰ ਰੱਖਣਾ ਚਾਹੀਦਾ ਹੈ।


ਗੇਅਰਾਂ ਨੂੰ ਧਿਆਨ ਨਾਲ ਸ਼ਿਫਟ :


ਕਦੇ ਵੀ ਗੇਅਰ ਬਦਲਣ 'ਚ ਜਲਦਬਾਜ਼ੀ ਕਦੇ ਨਾ ਕਰੋ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਾਹਲੀ 'ਚ ਸਾਰੇ ਗੇਅਰ ਲਗਾ ਕੇ ਚਲੇ ਜਾਂਦੇ ਹਨ। ਜਿਸ ਕਾਰਨ ਇੰਜਣ 'ਤੇ ਦਬਾਅ ਵਧ ਜਾਂਦਾ ਹੈ ਅਤੇ ਇਸ ਦਾ ਸਿੱਧਾ ਅਸਰ ਕਲੱਚ ਪਲੇਟ 'ਤੇ ਪੈਂਦਾ ਹੈ। ਇਸ ਲਈ ਸਾਨੂੰ ਇਹਨਾਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ।

Story You May Like