The Summer News
×
Friday, 10 May 2024

Khatron Ke Khiladi 13 : ਸ਼ੋਅ ਨੂੰ ਮਿਲੇ Top 3 Finalist, ਭਾਰਤ ‘ਚ ਹੋਵੇਗਾ Finale

ਚੰਡੀਗੜ੍ਹ : KKK 13 ਪ੍ਰਸ਼ੰਸਕਾਂ ਨੂੰ ਦੇਖਣਾ ਬਹੁਤ ਪਸੰਦ ਹੈ। ਇਸ ਸ਼ੋਅ ਦਾ fanbase  ਬਹੁਤ ਜ਼ਿਆਦਾ ਹੈ। Khatron Ke Khiladi 13 ਦੇ ਸ਼ੋਅ ਸਟੰਟ ਬੇਸਡ ਹੈ ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਸ਼ੋਅ ਨੂੰ ਚੱਲੇ 2 ਮਹੀਨੇ ਤੋਂ ਉਪਰ ਹੋ ਗਿਆ ਹੈ। ਇਹ ਸ਼ੋਅ ਜਲਦ ਹੀ ਖਤਮ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਕਾਫੀ ਸਮੇਂ ਤੋਂ ਰੋਹਿਤ ਸ਼ੈੱਟੀ ਹੋਸਟ ਕਰ ਰਹੇ ਹਨ। ਇਹ ਸ਼ੋਅ ਅਫਰੀਕਾ ਵਿਚ ਚੱਲ ਰਿਹਾ ਸੀ।


ਸ਼ੋਅ finale ਉਤੇ ਪਹੁੰਚਣ ਵਾਲਾ ਹੈ। ਇਸ ਸ਼ੋਅ ਨੂੰ Top 3 Finalist ਮਿਲ ਗਏ ਹਨ। ਅਰਿਜੀਤ ਤਨੇਜਾ, ਐਸ਼ਵਰਿਆ ਸ਼ਰਮਾ ਅਤੇ ਡੀਨੋ ਜੇਮਸ ਇਹ ਪ੍ਰਤੀਯੋਗੀ ਇਸ ਸ਼ੋਅ ਦੇ 3 Finalist ਬਣ ਗਏ ਹਨ। ਫਿਲਹਾਲ ਇਹ ਫੈਸਲਾ ਬਦਲ ਵੀ ਸਕਦਾ ਹੈ। ਦੇਖਣਾ ਇਹ ਹੋਵੇਗਾ ਕਿ ਹੁਣ ਇਸ ਸ਼ੋਅ ਵਿਚ ਕੀ ਬਦਲਾਅ ਆਉਂਦਾ ਹੈ। ਇਸ ਦੇ ਨਾਲ ਹੀ ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ  Khatron Ke Khiladi 13 ਦੀ ਪ੍ਰਤੀਯੋਗੀ ਨੂੰ ਟਿਕਟ-ਟੂ-ਫਾਈਨਲ ਮਿਲੀਆ ਸੀ। ਜਿਸ ਕਾਰਨ ਵਜੋਂ ਉਹ finale ‘ਚ ਪਹੁੰਚ ਗਈ ਸੀ। ਬਾਕੀ ਦੇ ਦੋ ਪ੍ਰਤੀਯੋਗੀਆ ਨੇ ਟਾਸਕ ਨੂੰ ਪੂਰਾ ਜਿੱਤ ਕੇ ਇਸ ਸਥਾਨ ਨੂੰ ਹਾਸਿਲ ਕੀਤਾ ਹੈ।


ਹੁਣ ਦੇਖਣਾ ਇਹ ਹੋਵੇਗਾ ਇਸ ਖਿਤਾਬ ਨੂੰ ਜਿੱਤਣ ਲਈ ਕੌਣ ਲੜਾਈ ਲੜਦਾ ਹੈ। ਕਈ ਟੀਵੀ ਦੇ ਮਸ਼ਹੂਰ ਅਦਾਕਾਰਾਂ ਨੇ ਇਸ ਸ਼ੋਅ ਵਿਚ ਆਪਣਾ ਪੂਰਾ ਯੋਗਦਾਨ ਦਿੱਤਾ ਹੈ। ਸ਼ੋਅ ਦੇ ਹੋਸਟ ਰੋਹਿਤ ਸ਼ੈੱਟੀ ਨੇ ਇਸ ਸ਼ੋਅ ਵਿਚ ਪ੍ਰਤੀਯੋਗੀ ਨਾਲ ਹਾਸਾ ਮਜ਼ਾਕ ਵੀ ਕੀਤਾ ਨਾਲ ਹੀ ਉਹਨਾਂ ਹਮੇਸ਼ਾ ਦੀ ਤਰ੍ਹਾ ਬਹੁਤ ਵਧੀਆ ਤਰੀਕੇ ਨਾਲ ਪ੍ਰਤੀਯੋਗੀਆਂ ਨੂੰ ਟਾਸਕ ਕਰਨ ਲਈ ਪ੍ਰੇਰੀਤ ਵੀ ਕੀਤਾ। Khatron Ke Khiladi 13 ਦਾ ਵਿਜੇਤਾ ਕੌਣ ਰਹੇਗਾ ਇਸ ਨੂੰ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਦੇਖਣਾ ਬਹੁਤ ਹੀ ਦਿਲਚਸਪ ਰਹੇਗਾ ਕਿ ਇਹ 3 ਮਹਾਨ ਪ੍ਰਤੀਯੋਗੀ ਆਪਣੇ ਜਿੱਤ ਲੜਾਈ ਕਿਵੇਂ ਲੜਨਗੇ।


(Sonam Malhotra)

Story You May Like