The Summer News
×
Friday, 17 May 2024

TIME 100 ਦੀ ਸੂਚੀ ‘ਚ ਵੱਡੇ ਵੱਡੇ ਦਿਗਜਾਂ ਨੂੰ ਪਛਾੜ ਕੇ King Khan ਨੇ ਹਾਸਿਲ ਕੀਤਾ ਪਹਿਲਾ ਸਥਾਨ

ਚੰਡੀਗੜ੍ਹ – ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਨੇ ਹਮੇਸ਼ਾ ਹੀ ਲੱਖਾ ਦਿਲਾਂ ‘ਚ ਰਾਜ ਹੀ ਕੀਤਾ ਹੈ। ਸ਼ਾਹਰੁਖ ਨੇ ਦੀਆਂ ਫਿਲਮਾਂ ਹੀ ਸੁਪਰਹਿੱਟ ਹੀ ਰਹੀਆਂ ਹਨ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਅਜਿਹਾ ਕਰ ਦਿਖਾਇਆ ਜੋ ਕਿਸੇ ਵੀ ਬਾਲੀਵੁੱਡ ਸਟਾਰ ਨੇ ਨਹੀਂ ਕੀਤਾ। ਸ਼ਾਹਰੁਖ ਨੇ TIME 100 ਦੀ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੇਸ਼ ਦਾ ਤੇ ਨਾਲ ਹੀ ਬਾਲੀਵੁੱਡ ਇੰਡਸਟਰੀ ਦਾ ਨਾਮ ਰੋਸ਼ਨ ਕੀਤਾ ਹੈ। ਸ਼ਾਹਰੁਖ ਨੇ ਕਈ ਵੱਡੇ ਵੱਡੇ ਦਿੱਗਜ ਜਿਵੇਂ ਕਿ ਫੁੱਟਬਾਲ ਖਿਡਾਰੀ ਲਿਓਨਲ ਮੇਸੀ, ਪ੍ਰਿੰਸ ਹੈਰੀ, ਮੇਗਮ ਮਾਰਕਲ ਆਦਿ ਨੂੰ ਪਿੱਛੇ ਛੱਡ ਦਿੱਤਾ ਹੈ।


ਸ਼ਾਹਰੁਖ ਖਾਨ ਨੂੰ ਮਿਲੇ ਇੰਨੇ ਪ੍ਰਤੀਸ਼ਤ ਵੋਟ


ਦਸ ਦਈਏ ਕਿ ਟਾਈਮ ਮੈਗਜ਼ੀਨ ਨੇ ਪ੍ਰਭਾਵਸ਼ਾਲੀ ਮਸ਼ਹੂਰ ਹਸਤਿਆਂ ਦੀ ਸੂਚੀ ਜਾਰੀ ਕੀਤੀ ਹੈ। ਅਤੇ ਇਸ ਵਿੱਚ ਸਭ ਤੋਂ ਵੱਡੀ ਗਲ ਇਹ ਹੈ ਕਿ ਸ਼ਾਹਰੁਖ ਖਾਨ ਇਸ ਸੂਚੀ ‘ਚ ਸਭ ਤੋਂ ਉੱਪਰ ਹਨ। ਸ਼ਾਹਰੁਖ ਬਾਲੀਵੁੱਡ ਦੇ ਕਿੰਗ 'ਟਾਈਮ 100' ਲਿਸਟ 'ਚ ਟਾਪ 'ਤੇ ਹਨ। 2023 ‘ਚ 1.2 ਮਿਲੀਅਨ ਨੇ ਵੋਟਿੰਗ ਕੀਤੀ ਹੈ, ਅਦਾਕਾਰ ਸ਼ਾਹਰੁਖ ਨੂੰ ਸਭ ਤੋਂ ਵੱਧ 4 ਪ੍ਰਤੀਸ਼ਤ ਵੋਟ ਮਿਲੇ।


ਇਨ੍ਹਾਂ ਮਸ਼ਹੂਰ ਦਿੱਗਜਾਂ ਨੇ ਬਣਾਈ ਸੂਚੀ ਵਿੱਚ ਵੱਖਰੀ ਥਾਂ


'ਟਾਈਮ 100' ਸੂਚੀ ਵਿਚ ਦੂਜੇ ਨੰਬਰ 'ਤੇ ਈਰਾਨੀ ਮਹਿਲਾ ਮਹਸਾ ਅਮੀਨੀ ਜਿਸ ਨੇ ਇਸਲਾਮਿਕ ਕੱਟੜਵਾਦ ਵਿਰੁੱਧ ਅੰਦੋਲਨ ਕੀਤਾ ਸੀ। ਦਸ ਦਈਏ ਕਿ ਮਹਸਾ ਅਮੀਨੀ ਦੀ  ਪਿਛਲੇ ਸਾਲ ਸਤੰਬਰ ‘ਚ ਦੇਹਾਂਤ ਹੋ ਗਿਆ ਸੀ। ਇਸ ਦੇ ਨਾਲ ਹੀ ਤੀਜੇ ਨੰਬਰ 'ਤੇ ਪ੍ਰਿੰਸ ਹੈਰੀ ਤੇ ਚੌਥੇ ਨੰਬਰ 'ਤੇ ਪ੍ਰਿੰਸ ਹੈਰੀ ਦੀ ਪਤਨੀ ਮੇਗਮ ਮਾਰਕਲ ਹਨ। ਪੰਜਵੇਂ ਨੰਬਰ 'ਤੇ ਫੁੱਟਬਾਲ ਖਿਡਾਰੀ ਲਿਓਨੇਲ ਮੇਸੀ, ਜਿਨ੍ਹਾਂ ਨੂੰ 1.8 ਫੀਸਦੀ ਵੋਟਾਂ ਮਿਲੀਆਂ।


ਸ਼ਾਹਰੁਖ ਨੇ 150 ਤੋਂ ਵੱਧ ਫਿਲਮਾਂ ਕੀਤਾ ਕੰਮ


ਸ਼ਾਹਰੁਖ ਨੇ ਆਪਣੀ ਕਮਾਲ ਦੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਸ਼ਾਹਰੁਖ 150 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਰਿਲੀਜ ਹੋਈ, ਜਿਸ ਨੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਤੇ ਨਾਲ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ। ਪਠਾਨ ਫਿਲਮ  ਦੁਨੀਆ ਭਰ 'ਚ 1000 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਨ ਵਾਲੀ ਫਿਲਮ ਰਹੀ ਹੈ। ਸ਼ਾਹਰੁਖ ਨਵੇਂ ਪ੍ਰੋਜੇਕਟਾਂ ‘ਤੇ ਕੰਮ ਕਰ ਰਿਹਾ ਹੈ, ਉਹ ਹੁਣ 'ਡਾਂਕੀ' ਤੇ 'ਜਵਾਨ' ਵਰਗੀਆਂ ਧਮਾਕੇਦਾਰ ਫਿਲਮਾਂ 'ਚ ਜਲਦ ਹੀ ਨਜ਼ਰ ਆਉਣਗੇ।

Story You May Like