The Summer News
×
Wednesday, 22 May 2024

ਸਲਮਾਨ ਖਾਨ ਨੂੰ ਮਿਲੀ ਧਮਕੀ ‘ਤੇ ਰਾਖੀ ਸਾਵੰਤ ਨੇ ਜਾਣੋ ਕੀ ਕਿਹਾ, ਦੇਖੋ video

ਚੰਡੀਗੜ੍ਹ : ਰਾਖੀ ਸਾਵੰਤ ਇਹ ਇਕ ਅਜਿਹਾ ਨਾਮ ਹੈ ਜੋ ਕਿ ਆਏ ਦਿਨ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰਦਾ ਹੈ। ਦਸ ਦਈਏ ਕਿ ਰਾਖੀ ਸਾਵੰਤ ਆਪਣੇ ਵਿਆਹ ਦੇ ਕਾਰਨ ਚਰਚਾ ਦਾ  ਵਿਸ਼ਾ ਬਣੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਆਦਿਲ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। ਇਸ ਤੋਂ ਬਾਅਦ ਦਸ ਦਈਏ ਕਿ ਸਲਮਾਨ ਖਾਨ ਨੂੰ ਇਕ ਮੇਲ ਦੁਆਰਾ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ। ਜਿਸ ਤੋਂ ਬਾਅਦ ਬਾਲੀਵੁੱਡ ਜਗਤ ‘ਚ ਇਸ ਦਾ ਖੌਫ ਪੈਦਾ ਹੋ ਗਿਆ। ਇਸ ‘ਤੇ ਬਾਲੀਵੁੱਡ ਦੇ ਕਿਸੇ ਵੀ ਸਿਤਾਰੇ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ।


ਰਾਖੀ ਸਾਵੰਤ ਨੇ ਕਿਹਾ ਮੇਰੇ ਭਰਾ ਨੂੰ ਬਖਸ਼ੋ


ਪਰ ਰਾਖੀ ਸਾਵੰਤ ਜੋ ਕਿ ਬਿਨਾ ਡਰੇ ਕੁਝ ਵੀ ਬੋਲ ਦਿੰਦੀ ਹੈ, ਉਸ ਨੇ ਸਲਮਾਨ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ ‘ਤੇ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ 'ਸਲਮਾਨ ਖਾਨ ਇਕ ਲੀਜੈਂਡ ਹਨ, ਕਿਸੇ ਨੂੰ ਵੀ ਉਨ੍ਹਾਂ ਬਾਰੇ ਅਜਿਹੀ ਮਾੜੀ ਸੋਚ ਨਹੀਂ ਰੱਖਣੀ ਚਾਹੀਦੀ। ਸਲਮਾਨ ਖਾਨ ਇੱਕ ਧਰਮੀ ਇਨਸਾਨ ਹਨ। ਗਰੀਬਾਂ ਨੂੰ ਦੇਣ ਵਾਲਾ, ਉਹ ਇੱਕ ਨੇਕ ਵਿਅਕਤੀ ਹੈ। ਸਲਮਾਨ ਲਈ ਅਰਦਾਸ ਕਰੋ। ਉਹ ਲੋਕਾਂ ਲਈ ਬਹੁਤ ਕੁਝ ਕਰਦੇ ਹਨ। ਸਲਮਾਨ ਭਾਈਜਾਨ ਲਈ ਮੈਂ ਪ੍ਰਾਰਥਨਾ ਕਰਦੀ ਹਾਂ, ਕੋਈ ਉਨ੍ਹਾਂ ਬਾਰੇ ਬੁਰਾ ਨਾ ਸੋਚੇ।'


ਰਾਖੀ ਨੇ ਕਿਹਾ ਕਿ ਅੰਬਾਨੀ ਤੋਂ ਵੀ ਅਮੀਰ ਸਲਮਾਨ


ਇੰਨਾ ਹੀ ਨਹੀਂ ਰਾਖੀ ਨੇ ਸਲਮਾਨ ਦੀ ਤਾਰੀਫ ਕਰਦੇ ਕਿਹਾ ਕਿਹਾ - 'ਮੈਂ ਉਨ੍ਹਾਂ ਲੋਕਾਂ ਨੂੰ ਪੁੱਛਣਾ ਚਾਹੁੰਦੀ ਹਾਂ ਜੋ ਸਲਮਾਨ ਦੇ ਖਿਲਾਫ ਇੰਟਰਵਿਊ ਦੇ ਰਹੇ ਹਨ, ਉਨ੍ਹਾਂ ਨੇ ਤੁਹਾਡਾ ਕੀ ਵਿਗਾੜਿਆ ਹੈ, ਤੁਸੀਂ ਹੱਥ ਧੋ ਕੇ ਮੇਰੇ ਭਾਈਜਾਨ ਦੇ ਪਿੱਛੇ ਕਿਉਂ ਪੈ ਗਏ ਹੋ? ਮੇਰਾ ਭਰਾ (ਸਲਮਾਨ) ਬੇਹੱਦ ਪਵਿੱਤਰ ਇਨਸਾਨ ਹੈ, ਕਿਰਪਾ ਕਰਕੇ ਮੇਰਾ ਭਰਾ (ਸਲਮਾਨ) ਦਾ ਨੂੰ ਧਮਕੀਆਂ ਦੇਣੀਆ ਬੰਦ ਕਰੋ। ਸਲਮਾਨ ਅੰਬਾਨੀ ਤੋਂ ਵੀ ਵੱਧ ਅਮੀਰ ਹੈ। ਫਿਰ ਵੀ ਉਹ One BHK ਵਿੱਚ ਰਹਿੰਦਾ ਹੈ। ਪਤਾ ਹੈ ਕਿਉਂ? ਕਿਉਂ ਕਿ ਸਲਮਾਨ ਭਾਈ ਲੋਕਾਂ ਲਈ ਬਹੁਤ ਕੁਝ ਕਰਦੇ ਹਨ। ਗਰੀਬ ਲੋਕਾਂ ਦੀ ਸਹਾਇਤਾ ਤੋਂ ਲੈ ਕੇ ਲੋਕਾਂ ਨੂੰ ਕੰਮ ਦਿਲਵਾਉਣ ਤਕ, ਸਲਮਾਨ ਨੇ ਮੇਰੀ ਮਾਂ ਲਈ ਇੰਨਾ ਕੁਝ ਕੀਤਾ ਹੈ ਕਿ ਉਸ ਦਾ ਕਰਜ਼ਾ ਨਹੀਂ ਚੁਕਾਇਆ ਜਾ ਸਕਦਾ।


ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ


ਸਲਮਾਨ ਖਾਨ ਦੇ ਘਰ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।  ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇੰਟਰਵਿਊ 'ਚ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਸਲਮਾਨ ਲਈ ਕਾਫੀ ਬੁਰਾ ਭਲਾ ਕਿਹਾ। ਉਸ ਨੇ ਕਿਹਾ ਕਿ ਸਲਮਾਨ ਨੂੰ ਬਿਸ਼ਨੋਈ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ'।

Story You May Like