अशोक पाराशर पापी ने हलका आत्म नगर में निकाला पैदल मार्च, लोगों ने की पुष्प वर्षा
lawrence bishnoi ਨੇ ਦੱਸਿਆ ਕਿ ਕਿਉਂ ਕੀਤਾ ਮੂਸੇਵਾਲਾ ਦਾ ਕਤਲ
ਚੰਡੀਗੜ੍ਹ - ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਹੀ ਇੰਟਰਵਿਊ ਕਰ ਕੇ ਕਈ ਵੱਡੇ ਖੁਲਾਸੇ ਕੀਤੇ। ਜਿਨਾਂ ਨੂੰ ਜਾਣ ਕੇ ਤੁਸੀਂ ਵੀ ਰਹਿ ਹੈਰਾਨ ਜਾਓਗੇ । ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਕਿਉਂ, ਕਿਵੇਂ, ਕਿਸ ਦੁਆਰਾ ਕੀਤਾ ਗਿਆ। ਕਿਵੇਂ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਉਸ ਦੇ ਕਤਲ ਕਾਂਡ ‘ਚ ਕੋਣ ਕੋਣ ਸ਼ਾਮਲ ਸੀ। ਇਹਨਾਂ ਹੀ ਨਹੀਂ ਲਾਰੇਂਸ ਨੇ ਬਾਲੀਵੁੱਡ ਦੇ ਅਦਾਕਾਰ ਸਲਮਾਨ ਖਾਨ ਨੂੰ ਵੀ ਉਸ ਨੇ ਟੀਵੀ ਇੰਟਰਵਿਊ ਦੌਰਾਨ ਕਿਹਾ ਕਿ ਉਸ ਦਾ ਹੰਕਾਰ ਤੋੜਾਗੇ।
ਲਾਰੇਂਸ ਨੇ ਇਕ Interview ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਮੂਸੇਵਾਲਾ ਦਾ ਕਤਲ ਕਿੰਨਾ ਕਾਰਨਾ ਕਰ ਕੇ ਕੀਤਾ। ਦਸ ਦਈਏ ਕਿ ਲਾਰੇਂਸ ਆਪ ਦੱਸਿਆ ਕਿ ਉਸ ਦੀ ਪਹਿਲਾ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਸੀ। ਜਦ ਸਿੱਧੂ ਮੂਸੇਵਾਲਾ ਮਸ਼ਹੂਰ ਹੋਇਆ ਉਸ ਦੇ ਗਾਣੇ ਰਿਲੀਜ਼ ਹੋਏ, ਉਹ ਅਮੀਰ ਹੋਇਆ ਉਸ ਤੋਂ ਅਸੀਂ ਕੋਈ ਫਿਰੋਤੀ ਨਹੀਂ ਮੰਗੀ। ਲਾਰੇਂਸ ਨੇ ਕਿਹਾ ਉਸ ਨੂੰ ਸਿੱਧੂ ਦੇ ਗਾਣਿਆਂ ਤੋਂ ਕੋਈ ਪਰੇਸ਼ਾਨੀ ਵੀ ਨਹੀਂ ਸੀ। ਦੁਸ਼ਮਣੀ ਵੱਲ ਪਹਿਲਾਂ ਸਿੱਧੂ ਨੇ ਕਦਮ ਵਧਾਇਆ। ਮੂਸੇਵਾਲਾ ਨੇ ਉਸਦਾ ਕਤਲ ਕਰਨ ਲਈ ਸਾਨੂੰ ਮਜ਼ਬੂਰ ਕੀਤਾ। ਮੂਸੇਵਾਲਾ ਦਾ ਕਤਲ ਇਸ ਲਈ ਕੀਤਾ ਕਿਉਂ ਕਿ ਉਹ ਲਾਰੇਂਸ ਦੀ ਐਂਟੀ gang ਨੂੰ ਸਪੋਰਟ ਕਰ ਰਿਹਾ ਸੀ। ਇਹਨਾਂ ਹੀ ਨਹੀਂ ਸਗੋਂ ਜਿਹਨਾਂ ਲੋਕਾਂ ਨੇ ਲਾਰੇਂਸ ਦੇ ਵੱਡੇ ਭਰਾ ਵਿੱਕੀ ਮਿਡੂਖੇੜਾ ਅਤੇ ਨਾਲ ਹੀ ਗੋਲਡੀ ਬਰਾੜ ਦੇ ਛੋਟੇ ਭਰਾ ਗੁਰਲਾਲ ਬਰਾੜ ਨੂੰ ਮਰਵਾਇਆ ਸੀ ਉਸ ਗੈਂਗ ਨੂੰ ਮੂਸੇਵਾਲਾ ਰਾਜਨੀਤੀ ਤਰੀਕੇ ਨਾਲ ਬਚਾ ਰਿਹਾ ਸੀ।