The Summer News
×
Thursday, 16 May 2024

ਕੈਨੇਡਾ ਨੇ 700 ਭਾਰਤੀ ਵਿਦਿਆਰਥੀਆਂ ਨੂੰ ਭੇਜੀਆਂ ਡਿਪੋਰਟ ਕੀਤੇ ਜਾਣ ਬਾਰੇ ਚਿੱਠੀਆਂ

ਓਟਵਾ, 15 ਮਾਰਚ - ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ (ਸੀ ਬੀ ਐਸ ਏ) ਨੇ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀਆਂ ਚਿੱਠੀਆਂ ਜਾਰੀ ਕੀਤੀਆਂ ਹਨ। ਹੁਣ ਇਹਨਾਂ ਵਿਦਿਆਰਥੀਆਂ ਕੋਲ ਇਕੋ ਆਪਸ਼ਨ ਹੀ ਹੈ ਕਿ ਇਹ ਅਦਾਲਤ ਵਿਚ ਨੋਟਿਸ ਨੂੰ ਚੁਣੌਤੀ ਦੇਣ ਜਿਸਦੀ ਸੁਣਵਾਈ ਵਿਚ 3 ਤੋਂ 4 ਸਾਲ ਲੱਗ ਸਕਦੇ ਹਨ।


ਇਹਨਾਂ ਵਿਦਿਆਰਥੀਆਂ ਨੇ ਜਲੰਧਰ ਦੇ ਇਕ ਐਜੂਕੇਸ਼ਨ ਮਾਈਗਰੇਸ਼ਨ ਸੇਵਾ ਕੇਂਦਰ ਰਾਹੀਂ ਸਟੂਡੈਂਟ ਵੀਜ਼ਾ ਲਈ ਅਪਲਾਈ ਕੀਤਾ ਸੀ। ਸਾਰੇ 700 ਵਿਦਿਆਰਥੀਆਂ ਨੇ ਹਮਬਰ ਕਾਲਜ ਵਿਚ ਦਾਖਲੇ ਵਾਸਤੇ 16 ਤੋਂ 20 ਲੱਖ ਰੁਪਏ ਪ੍ਰਤੀ ਵਿਦਿਆਰਥੀ ਦਿੱਤੇ ਸਨ ਤੇ ਹਵਾਈ ਟਿਕਟ ਤੇ ਸਕਿਓਰਿਟੀ ਖਰਚਾ ਵੱਖਰਾ ਸੀ।


ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਉਹ ਕੈਨੇਡਾ ਪਹੁੰਚੇ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਸਾਰੀਆਂ ਸੀਟਾਂ ਭਰ ਗਈਆਂ ਹਨ ਤੇ ਵਿਦਿਆਰਥੀਆਂ ਨੂੰ ਅਗਲੇ ਸੈਮਸਟਰ ਤੱਕ 6 ਮਹੀਨੇ ਉਡੀਕ ਕਰਨੀ ਪਵੇਗੀ।
ਇਹਨਾਂ ਵਿਦਿਆਰਥੀਆਂ ਨੂੰ ਫੀਸ ਵਾਪਸ ਮਿਲ ਗਈ ਤੇ ਇਹਨਾਂ ਨੂੰ ਅਗਲੇ ਸੈਮਸਟਰ ਵਾਸਤੇ ਦਾਖਲ ਕਰ ਲਿਆ ਗਿਆ।


ਵਿਦਿਆਰਥੀ ਨੇ ਆਪਣੀ ਸਿੱਖਿਆ ਪੂਰੀ ਕੀਤੀ, ਕੰਮ ਦਾ ਤਜ਼ਰਬਾ ਲਿਆ ਤੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰ ਦਿੱਤਾ। ਜਦੋਂ ਇਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਸੀ. ਬੀ. ਐਸ.ਏ ਨੇ ਪਾਇਆ ਕਿ ਇਹਨਾਂ ਨੂੰ ਮਿਲੀਆਂ ਚਿੱਠੀਆਂ ਜਾਅਲੀ ਸਨ ਤੇ ਇਹਨਾਂ ਨੂੰ ਮਿਲੇ ਵੀਜ਼ੇ ਵੀ ਜਾਅਲੀ ਸਨ। ਇਸ ਲਈ ਇਹਨਾਂ ਸਾਰਿਆਂ ਨੂੰ ਡਿਪੋਰਟ ਕਰਨ ਵਾਸਤੇ ਨੋਟਿਸ ਦਿੱਤੇ ਗਏ ਹਨ। ਹੁਣ ਇਹਨਾਂ ਵਿਦਿਆਰਥੀਆਂ ਕੋਲ ਇਹੀ ਆਪਸ਼ਨ ਹੈ ਕਿ ਉਹ ਡਿਪੋਰਟੇਸ਼ਨ ਨੂੰ ਅਦਾਲਤਾਂ ਵਿਚ ਚੁਣੌਤੀ ਦੇਣ ਜਿਸਦੀ ਸੁਣਵਾਈ ਲਈ 3 ਤੋਂ 4 ਸਾਲ ਲੱਗ ਸਕਦੇ ਹਨ। ਜਦੋਂ ਇਹਨਾਂ ਵਿਦਿਆਰਥੀਆਂ ਨੇ ਜਲੰਧਰ ਵਿਚਲੇ ਏਜੰਟ ਦੇ ਦਫਤਰ ਸੰਪਰਕ ਕੀਤਾ ਤਾਂ ਉਸ ਦਫਤਰ ਨੂੰ ਤਾਲਾ ਲੱਗਾ ਮਿਲਿਆ।

Story You May Like