The Summer News
×
Friday, 10 May 2024

ਮੱਟ ਸ਼ੇਰੋਵਾਲਾ ਨੇ ਕੰਨ ਫੜ੍ਹ ਕੇ ਮੰਗੀ ਮੁਆਫੀ, "ਫੋਨ ਕਰਕੇ ਮੰਦਾ-ਚੰਗਾ ਨਾ ਬੋਲਿਆ ਜਾਵੇ "

ਬਠਿੰਡਾ: ਪਹਿਲਾਂ ਇਤਰਾਜ਼ਯੋਗ ਪੋਸਟ, ਹੁਣ ਕੰਨ ਫੜ੍ਹ ਕੇ ਮੱਟ ਸ਼ੇਰੋਵਾਲਾ ਆਪਣੇ ਕਿਤੇ ਦੀ ਮੁਆਫੀ ਮੰਗੀ ਹੈ । ਦਰਅਸਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਤਰਾਜ਼ਯੋਗ ਪੋਸਟ ਪਾਉਣ ਨੂੰ ਲੈ ਕੇ ਗੀਤਕਾਰ ਮੱਟ ਸ਼ੇਰੋਵਾਲਾ ਕਸੂਤਾ ਫਸਿਆ ਸੀ। ਉਸ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋਈ ਸੀ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮੱਟ ਸ਼ੇਰੋਵਾਲੇ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਉਸ ਦੇ ਖਿਲਾਫ ਸਜ਼ਾ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਮੱਟ ਸ਼ੇਰੋਵਾਲਾ ਨੇ ਮੁਆਫੀ ਮੰਗ ਲਈ ਹੈ ।


ਮੱਟ ਸ਼ੇਰੋਵਾਲਾ ਨੇ ਕਿਹਾ ਕਿ ਉਸ ਕੋਲੋਂ ਜਿਹੜੀ ਭੁੱਲ ਹੋਈ ਹੈ, ਇਸ ਲਈ ਉਹ ਸਮੁੱਚੇ ਖਾਲਸਾ ਪੰਥ ਤੋਂ ਮੁਆਫੀ ਮੰਗਦੇ ਹਨ, ਉਹ ਭਵਿੱਖ ਵਿਚ ਅਜਿਹੀ ਭੁੱਲ ਨਹੀਂ ਕਰੇਗਾ। ਇਸ ਦੌਰਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਪਹੁੰਚੇ ਸਿੰਘਾਂ ਨੇ ਕਿਹਾ ਕਿ ਮੱਟ ਸ਼ੇਰੋਵਾਲਾ ਨੇ ਆਪਣੀ ਭੁੱਲ ਬਖਸ਼ਾ ਲਈ ਹੈ, ਲਿਹਾਜ਼ਾ ਹੁਣ ਕੋਈ ਵੀ ਉਸ ਨੂੰ ਫੋਨ ਕਰਕੇ ਮੰਦਾ-ਚੰਗਾ ਨਾ ਬੋਲੇ ਅਤੇ ਉਸ ਦੀਆਂ ਤਸਵੀਰਾਂ ਜਾਂ ਵੀਡੀਓ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਨਾ ਕਰੇ।


ਇਸ ਦੌਰਾਨ ਦਮਦਮੀ ਟਕਸਾਲ ਜਥੇ ਦੇ ਸਿੰਘਾਂ ਨੇ ਮੱਟ ਸ਼ੇਰੋਵਾਲਾ ਤੋਂ ਕੰਨ ਫੜ ਕੇ ਬੈਠਕਾਂ ਵੀ ਕਢਵਾਈਆਂ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਤੋਂ ਇਹ ਕੋਈ ਗਲ਼ਤੀ ਕਰਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਮੱਟ ਸ਼ੇਰੋਵਾਲਾ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੋਸ਼ਲ ਮੀਡੀਆ 'ਤੇ ਕੁਝ ਇਤਰਾਜ਼ਯੋਗ ਗੱਲਾਂ ਪੋਸਟ ਕੀਤੀਆਂ ਸਨ। ਜਿਸ ਵਿਚ ਉਸ ਨੇ ਕਿਹਾ ਸੀ ਕਿ ਜੇ ਚਮਤਕਾਰ ਹੁੰਦਾ ਦਾ ਕੌਣ ਆਪਣੇ ਬੱਚੇ ਮਰਵਾਉਂਦਾ। ਇਸ ਪੋਸਟ ਤੋਂ ਬਾਅਦ ਲਗਾਤਾਰ ਸ਼ੇਰੋਵਾਲਾ ਦਾ ਵਿਰੋਧ ਹੋ ਰਿਹਾ ਸੀ। ਜਿਸ 'ਤੇ ਹੁਣ ਉਸ ਨੇ ਮੁਆਫ਼ੀ ਮੰਗ ਲਈ ਹੈ।

Story You May Like