The Summer News
×
Friday, 10 May 2024

ਮੁਕਤਸਰ ਰੋਡ ਤੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਸੜਕ ਹਾ.ਦਸੇ 'ਚ ਨਵ-ਵਿਆਹੇ ਲੜਕੇ ਦੀ ਮੌ/ਤ

 


ਬਠਿੰਡਾ : ਮਾਮਲਾ ਬੀਤੀ ਕੱਲ ਸ਼ਾਮ ਦਾ ਜਿੱਥੇ ਦੋ ਦਿਨ ਪਹਿਲਾਂ ਇੱਕ ਲੜਕੇ ਦਾ ਵਿਆਹ ਹੋਇਆ ਸੀ ਤੇ ਉਹ ਆਪਣੇ ਸ਼ੇਰਵਾਨੀ ਮੋੜਨ ਦੇ ਲਈ ਬਠਿੰਡਾ ਆਇਆ ਹੋਇਆ ਸੀ ਤਾਂ ਜਦੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਬਠਿੰਡਾ ਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਅਵਾਰਾ ਪਸ਼ੂ ਅੱਗੇ ਆਉਣ ਦੇ ਕਾਰਨ ਉਸ ਨੇ ਜਦ ਆਪਣੀ ਗੱਡੀ ਨੂੰ ਕੱਟ ਮਾਰਿਆ ਤਾਂ ਉਹ ਗੱਡੀ ਜਾ ਕੇ ਇੱਕ ਕੈਂਟਰ ਦੇ ਨਾਲ ਟਕਰਾਏ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ|

 

ਦੱਸ ਦਈਏ ਕਿ ਲੜਕਾ ਮੁਕਤਸਰ ਜਿਲ੍ਹੇ ਦੇ ਪਿੰਡ ਕੋਟ ਭਾਈ ਦਾ ਰਹਿਣ ਵਾਲਾ ਸੀ ਤੇ ਪਟਵਾਰੀ ਲੱਗਿਆ ਹੋਇਆ ਸੀ ਇਸ ਦੇ ਪਿਤਾ ਦੀ ਵੀ ਕਰੋਨਾ ਦੌਰਾਨ ਮੌਤ ਹੋ ਗਈ ਹੈ ਅਤੇ ਉਸ ਦੀ ਜਗ੍ਹਾ ਤੇ ਇਹ ਉਸ ਤੋਂ ਬਾਅਦ ਪਟਵਾਰੀ ਲੱਗ ਚੁੱਕਿਆ ਸੀ ਅਤੇ ਲੜਕੀ ਇੱਕ ਸਰਕਾਰੀ ਟੀਚਰ ਸੀ ਲੜਕੀ ਦੇ ਭਰਾ ਨੇ ਦੱਸਿਆ ਕਿ ਉਹਨਾਂ ਵੱਲੋਂ ਹਜੇ ਮਿਲਣੀ ਕਰਨ ਜਾਣਾ ਸੀ ਲੇਕਿਨ ਐਡਾ ਵੱਡਾ ਹਾਦਸਾ ਹੋ ਗਿਆ ਉਹਨਾਂ ਤੋਂ ਇਹ ਸਹਿਣ ਨਹੀਂ ਹੋ ਰਿਹਾ|

 

ਇਸ ਸਬੰਧੀ ਯਾਦ ਕਿੱਲੀ ਨਿਹਾਲ ਸਿੰਘ ਵਾਲਾ ਚੌਂਕੀ ਇੰਚਾਰਜ ਰਘਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਉਹਨਾਂ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ। ਕਿਉਂਕਿ ਇਹ ਕੁਦਰਤੀ ਹਾਦਸਾ ਸੀ ਅਵਾਰਾ ਪਸ਼ੂ ਅੱਗੇ ਆਉਣ ਦੇ ਕਾਰਨ ਇਸ ਦੀ ਕਾਰ ਇੱਕ ਕੈਂਟਰ ਦੇ ਨਾਲ ਜਾ ਟਕਰਾਈ ਜਿਸ ਦੇ ਨਾਲ ਇਸਦੀ ਮੌਤ ਹੋ ਗਈ|

 

Story You May Like