The Summer News
×
Friday, 10 May 2024

ਦੀਵਾਲੀ ਤੋਂ ਪਹਿਲਾਂ ਚਾਚਿਆਂ-ਤਾਇਆਂ 'ਚ ਚੱਲੀਆਂ ਗੋ/ਲੀਆਂ, 1 ਦੀ ਹੋਈ ਮੌ+ਤ : ਵੀਡੀਓ

ਬਠਿੰਡਾ : ਦੀਵਾਲੀ ਤੋਂ ਪਹਿਲਾਂ ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਵਿਅਕਤੀ ਨੇ ਛੱਤ 'ਤੇ ਚੜ੍ਹ ਕੇ ਆਪਣੇ ਚਾਚੇ ਦੇ ਪੁੱਤਰਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਕਾਰਨ ਇਕ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਸ਼ਾਂਤ ਸਿੰਘ ਵਜੋਂ ਹੋਈ ਹੈ। ਇੰਨਾ ਹੀ ਨਹੀਂ ਕਥਿਤ ਸ਼ੂਟਰ ਗੁਰਸ਼ਰਨ ਸਿੰਘ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਾਂ 'ਚ ਲੜਾਈ ਹੋਈ ਸੀ, ਜਿਸ ਕਾਰਨ ਦੋਸ਼ੀ ਨੇ ਚਾਚੇ ਦੇ ਲੜਕਿਆਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਕਾਰਨ ਜਿੱਥੇ ਪੂਰੇ ਪਿੰਡ 'ਚ ਸਹਿਮ ਦਾ ਮਾਹੌਲ ਹੈ, ਉੱਥੇ ਹੀ ਮ੍ਰਿਤਕ ਦੇ ਪਰਿਵਾਰ 'ਚ ਵੀ ਸੋਗ ਦੀ ਲਹਿਰ ਹੈ।


 


Story You May Like