The Summer News
×
Monday, 06 May 2024

ਹਸਪਤਾਲ ਵਿੱਚੋ ਬੱਚੇ ਚੋਰੀ ਕਰਕੇ 4-5 ਲੱਖ 'ਚ ਵੇਚਣ ਵਾਲਾ ਤਸਕਰੀ ਗੈਂਗ ਹੋਇਆ ਗ੍ਰਿਫ਼ਤਾਰ

ਕੇਂਦਰੀ ਜਾਂਚ ਬਿਊਰੋ ਨੇ ਦੇਸ਼ ਭਰ ਵਿੱਚ ਬੱਚਿਆਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਏਜੰਸੀ ਨੇ ਬੀਤੇ ਦਿਨੀ ਦਿੱਲੀ ਅਤੇ ਹਰਿਆਣਾ 'ਚ 7 ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਦਿੱਲੀ ਦੇ ਕੇਸ਼ਵਪੁਰਮ 'ਚ ਇਕ ਘਰ 'ਚੋਂ ਤਿੰਨ ਨਵਜੰਮੇ ਬੱਚਿਆਂ ਨੂੰ ਬਚਾਇਆ ਗਿਆ।


ਇਨ੍ਹਾਂ ਬੱਚਿਆਂ ਵਿੱਚ ਦੋ ਮੁੰਡੇ ਹਨ, ਇਕ ਡੇਢ ਦਿਨ ਦਾ ਹੈ ਅਤੇ ਦੂਜਾ 15 ਦਿਨ ਦਾ ਹੈ। ਇੱਕ ਬੱਚਾ ਲਗਭਗ ਇੱਕ ਮਹੀਨੇ ਦਾ ਹੈ। ਸੀਬੀਆਈ ਨੇ ਇੱਕ ਹਸਪਤਾਲ ਦੇ ਵਾਰਡ ਬੁਆਏ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚ ਕਈ ਔਰਤਾਂ ਵੀ ਸ਼ਾਮਲ ਹਨ।


ਸੀਬੀਆਈ ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮਾਂ ਨੂੰ ਐਨਸੀਆਰ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੋਕ ਹਸਪਤਾਲ ਤੋਂ ਨਵਜੰਮੇ ਬੱਚਿਆਂ ਨੂੰ ਚੋਰੀ ਕਰਦੇ ਸਨ। ਫਿਰ ਉਨ੍ਹਾਂ ਕਾਲੇ ਬਾਜ਼ਾਰ ਵਿੱਚ ਚੀਜ਼ਾਂ ਵਾਂਗ ਵੇਚ ਦਿੰਦੇ ਸਨ । ਇੱਕ ਬੱਚੇ ਦਾ ਸੌਦਾ ਲਗਭਗ 4 ਤੋਂ 5 ਲੱਖ ਰੁਪਏ ਦਾ ਕੀਤਾ ਗਿਆ ਸੀ


ਇਸ ਨੈੱਟਵਰਕ ਨੇਪਾਲ ਤੋਂ ਦਿੱਲੀ, ਰਾਜਸਥਾਨ, ਯੂਪੀ, ਬੰਗਾਲ, ਝਾਰਖੰਡ ਤੱਕ ਫੈਲਿਆ ਹੋਇਆ ਹੈ। ਇਹ ਗਿਰੋਹ ਲੜਕੀਆਂ ਨੂੰ 1.5 ਲੱਖ ਤੋਂ 2 ਲੱਖ ਰੁਪਏ ਅਤੇ ਨਵਜੰਮੇ ਮੁੰਡਿਆਂ ਨੂੰ 6 ਲੱਖ ਰੁਪਏ ਵਿੱਚ ਵੇਚਦਾ ਹੈ।

Story You May Like