The Summer News
×
Friday, 10 May 2024

ਮੁੰਡਾ ਸਾਊਥਾਲ ਦਾ ਟ੍ਰੇਲਰ: ਅਰਮਾਨ ਬੇਦਿਲ ਅਤੇ ਤੰਨੂ ਗਰੇਵਾਲ ਦੀ romantic chemistry ਦੇਖ ਪ੍ਰਸ਼ੰਸਕ ਰਹਿ ਜਾਣਗੇ

ਚੰਡੀਗੜ੍ਹ : ਬਹੁਤ ਹੀ ਉਡੀਕੀ ਜਾ ਰਹੀ ਫਿਲਮ "ਮੁੰਡਾ ਸਾਊਥਾਲ ਦਾ" ਦਾ ਟ੍ਰੇਲਰ ਇੰਟਰਨੈੱਟ 'ਤੇ ਆਉਂਦਿਆ ਹੀ ਹਵਾ ਵਿੱਚ ਉਤਸ਼ਾਹ ਦਿਖਾ ਰਿਹਾ ਹੈ। ਟ੍ਰੇਲਰ ਹਾਸੇ ਦੇ ਪਲਾਂ, ਦਿਲ ਨੂੰ ਛੂਹਣ ਵਾਲੀ ਦੋਸਤੀ, ਅਤੇ ਲਾਜਵਾਬ ਡਰਾਮੇ ਨੂੰ ਦਰਸਾਉਂਦਾ ਹੈ, ਇਹ ਫਿਲਮ ਦਾ ਟ੍ਰੇਲਰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਦਰਸ਼ਕਾਂ ਨੂੰ ਇਹ ਫਿਲਮ ਰੁਝਾ ਕੇ ਰੱਖੇਗੀ। ਅਰਮਾਨ ਬੇਦਿਲ ਅਤੇ ਤੰਨੂ ਦੀ ਆਨ-ਸਕ੍ਰੀਨ ਕੈਮਿਸਟਰੀ ਫਿਲਮ ਦੇ ਹਾਈਲਾਈਟਸ ਵਿੱਚੋਂ ਇੱਕ ਹੈ।  ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਅਜਿਹੀ ਹੈ ਜਿੱਥੇ ਦੋ ਸਿਤਾਰੇ ਕਿਸਮਤ ਨਾਲ ਮਿਲਦੇ।


ਅਰਮਾਨ ਦਾ ਅਰਜੁਨ ਦਾ ਕਿਰਦਾਰ ਇੱਕ ਪ੍ਰਸਿੱਧ ਅਭਿਨੇਤਾ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਗੱਲ ਕਰਦੇ ਹਾਂ ਤੰਨੂ ਦਾ ਕਿਰਦਾਰ ਵੀ ਫਿਲਮ ਵਿੱਚ ਬਹੁਤ ਹੀ ਖੂਬਸੂਰਤ ਦਿਖਾਈਆ ਗਿਆ ਹੈ। ਫਿਲਮ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਸੁੱਖ ਸੰਘੇੜਾ ਆਪਣੇ ਕਰੀਅਰ ਵਿੱਚ ਦੂਜੀ ਵਾਰ ਫਿਲਮ ਕਰਨ ਜਾ ਰਹੇ ਹਨ। ਫਿਲਮ ਦੀ ਇੱਕ ਦਿਲਚਸਪ ਕਹਾਣੀ, ਸ਼ਾਨਦਾਰ, ਅਤੇ ਸੁੰਦਰ ਵਿਜ਼ੁਅਲ ਦੇ ਨਾਲ, ਇਹ ਫਿਲਮ ਦੇ ਸ਼ੌਕੀਨਾਂ ਲਈ ਕਾਫੀ ਹਿੱਟ ਹੋਣ ਵਾਲੀ ਹੈ। ਇਸ ਫਿਲਮ ਨੂੰ 4 ਅਗਸਤ ਨੂੰ ਆਪਣੇ ਨਜ਼ਦਿਕੀ ਸਿਨੇਮਾ ਘਰੇ ਜਾ ਕੇ ਦੇਖ ਸਕਦੇ ਹੋ।  


ਇਸ ਦੇ ਨਾਲ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਮੂਵੀ ਕਾਸਟ ਇਸ ਵਿੱਚ ਅਰਮਾਨ ਬੇਦਿਲ, ਤੰਨੂ ਗਰੇਵਾਲ ਅਹਿਮ ਭੂਮਿਕਾਂ ਨਿਭਾ ਰਹੇ ਹਨ। ਫਿਲਮ ਵਿੱਚ ਸਿਨੇਮੈਟੋਗ੍ਰਾਫੀ ਸੈਮ ਮੱਲ੍ਹੀ ਵੱਲੋਂ ਕੀਤੀ ਗਈ ਹੈ। ਇਸ ਫਿਲਮ ਦੇ ਸੰਪਾਦਨ-ਕ੍ਰਿਸ਼ਨਾ ਰੌਜ ਹਨ ਅਤੇ  ਨਿਰਮਾਤਾ- ਮਨਦੀਪ ਹੁੰਦਲ ਹਨ।


(Sonam Malhotra)                                                                                                                       

Story You May Like