The Summer News
×
Saturday, 08 February 2025

ਕਦੇ ਨਾ ਰੱਖੋ ਇਸ ਵਸਤੂ ਨੂੰ ਆਪਣੇ ਘਰ ਦੇ ਪੱਛਮ ਦਿਸ਼ਾ ਵੱਲ, ਨਹੀਂ ਤਾਂ ਤੁਹਾਨੂੰ ਵੀ ਝਲਣੀਆਂ ਪੈ ਸਕਦੀਆਂ ਹਨ ਇਹ ਮੁਸ਼ਕਲਾਂ...!!

ਚੰਡੀਗੜ੍ਹ : ਦੱਸ ਦਿੰਦੇ ਹਾਂ ਕਿ ਸ਼ਾਸਤਰ 'ਚ ਦਿਸ਼ਾਵਾਂ ਦਾ ਬਹੁਤ ਮਹੱਤਵਪੂਰਨ ਸਥਾਨ ਹੈ । ਕਹਿੰਦੇ ਹਨ ਕਿ ਘਰ ਵਿੱਚ ਰੱਖੀ ਹਰ ਚੀਜ਼ ਨੂੰ ਵਾਸਤੂ ਸ਼ਾਸਤਰ ਅਨੁਸਾਰ ਰੱਖਣੀ ਚਾਹੀਦਾ ਹੈ। ਸ਼ਾਸਤਰ ਅਨੁਸਾਰ ਜੇਕਰ ਕਿਸੇ ਵਸਤੂ ਨੂੰ ਗਲਤ ਦਿਸ਼ਾ ਵਿੱਚ ਰੱਖਿਆ ਜਾਂਦਾ ਹੈ, ਤਾਂ ਇਸਦੇ ਨਕਾਰਾਤਮਕ ਨਤੀਜੇ ਸਾਹਮਣੇ ਆਉਂਦੇ ਹਨ। ਇਸ ਲਈ ਕੋਈ ਵੀ ਚੀਜ਼ ਰੱਖਣ ਤੋਂ ਪਹਿਲਾਂ ਇੱਕ ਵਾਰ ਵਾਸਤੂ ਸ਼ਾਸਤਰ ਨੂੰ ਜ਼ਰੂਰ ਸਮਝ ਲਓ। ਕਿਉਂਕਿ ਕੁਝ ਚੀਜ਼ਾਂ ਸਾਡੀ ਜ਼ਿੰਦਗੀ ਵਿਚ ਵੱਡਾ ਬਦਲਾਅ ਲਿਆਉਂਦੀਆਂ ਹਨ। ਸ਼ਾਸਤਰ ਅਨੁਸਾਰ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਚੀਜ਼ ਗਲਤ ਦਿਸ਼ਾ 'ਚ ਨਹੀਂ ਰੱਖਣੀ ਚਾਹੀਦੀ।


ਘਰ ਦੀ ਢਲਾਣ, ਅਤੇ ਪਾਣੀ ਨੂੰ ਕਦੇ ਨਾ ਰੱਖੋ ਪੱਛਮ ਦਿਸ਼ਾ ਵੱਲ , ਜਾਣੋ ਕਿਉਂ ?


ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਦੀ ਢਲਾਣ ਪੱਛਮ ਵੱਲ ਨਹੀਂ ਹੋਣੀ ਚਾਹੀਦੀ, ਭਾਵ ਪੱਛਮ ਦਾ ਫਰਸ਼ ਹੋਰ ਸਥਾਨਾਂ ਨਾਲੋਂ ਥੋੜ੍ਹਾ ਉੱਚਾ ਹੋਣਾ ਚਾਹੀਦਾ ਹੈ। ਇਸ ਨਾਲ ਲਕਸ਼ਮੀ ਜੀ ਤੁਹਾਡੇ ਘਰ ਵਿੱਚ ਨਿਵਾਸ ਕਰਦੇ ਹਨ। ਕਹਿੰਦੇ ਹਨ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਲਕਸ਼ਮੀ ਮਾਂ ਨਰਾਜ਼ ਹੋ ਜਾਂਦੀ ਹੈ,ਜਿਸ ਵਜ੍ਹਾ ਨਾਲ ਘਰ 'ਚ ਨਕਾਰਾਤਮਕ ਦਾ ਨਿਵਾਸ ਹੁੰਦਾ ਹੈ। ਪੱਛਮ ਦਿਸ਼ਾ ਵਿੱਚ ਪਾਣੀ ਦਾ ਨਿਕਾਸ ਨਹੀਂ ਹੋਣਾ ਚਾਹੀਦਾ, ਕਿਉਂਕਿ ਅਜਿਹਾ ਹੋਣ 'ਤੇ ਘਰ ਦੇ ਕਿਸੇ ਮੈਂਬਰ ਨੂੰ ਲੰਬੀ ਬੀਮਾਰੀ ਨਾਲ ਲੜਨਾ ਪੈਂਦਾ ਹੈ ਅਤੇ ਬੀਮਾਰੀ ਘਰ ਦਾ ਪਿੱਛਾ ਨਹੀਂ ਛੱਡਦੀ।


ਘਰ 'ਚ ਕਦੇ ਨਾ ਬਣਾਓ ਰਸੋਈ, ਜਾਣੋ ਕਿਉਂ ?


ਸ਼ਾਸਤਰਾਂ ਅਨੁਸਾਰ ਘਰ ਦੇ ਪੱਛਮ ਵਾਲੇ ਪਾਸੇ ਰਸੋਈ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜੇਕਰ ਪੱਛਮ ਦਿਸ਼ਾ 'ਚ ਰਸੋਈ ਹੋਵੇ ਤਾਂ ਹਮੇਸ਼ਾ ਆਰਥਿਕ ਸਮੱਸਿਆ ਰਹਿੰਦੀ ਹੈ। ਇਸਦੇ ਨਾਲ ਹੀ ਹਰ ਕੰਮ ਵਿਚ ਜ਼ਿਆਦਾ ਮਿਹਨਤ ਕਰਨੀ ਪਵੇਗੀ ਪ੍ਰੰਤੂ ਨਤੀਜੇ ਚੰਗੇ ਨਹੀਂ ਹੋਣਗੇ। ਇਸ ਤੋਂ ਇਲਾਵਾ ਘਰ ਦਾ ਮੁੱਖ ਦਰਵਾਜ਼ਾ ਵੀ ਪੱਛਮ ਵੱਲ ਨਹੀਂ ਹੋਣਾ ਚਾਹੀਦਾ। ਕਿਹਾ ਜਾਂਦਾ ਹੈ ਕਿ ਇਸ ਨਾਲ ਲਕਸ਼ਮੀ ਘਰ 'ਚ ਨਹੀਂ ਰਹਿੰਦੀ। ਜੇਕਰ ਮੁੱਖ ਦਰਵਾਜ਼ਾ ਪੱਛਮ ਦਿਸ਼ਾ ਵਿੱਚ ਹੈ ਤਾਂ ਇਸਨੂੰ ਹਮੇਸ਼ਾ ਬੰਦ ਰੱਖਣਾ ਚਾਹੀਦਾ ਹੈ। ਆਉਣ-ਜਾਣ ਦਾ ਰਸਤਾ ਕਿਸੇ ਹੋਰ ਦਰਵਾਜ਼ੇ ਤੋਂ ਹੋਣਾ ਚਾਹੀਦਾ ਹੈ।


(ਮਨਪ੍ਰੀਤ ਰਾਓ)

Story You May Like