The Summer News
×
Friday, 10 May 2024

ਸਿਰਫ ਸ਼ਰਾਬ ਹੀ ਨਹੀਂ ਇਹ ਚੀਜ਼ਾ ਵੀ ਤੁਹਾਡੇ ਲਿਵਰ ਲਈ ਹਨ ਜ਼ਹਿਰ , ਜਾਣੋ ਇਸ ਦੇ ਬਾਰੇ

ਚੰਡੀਗੜ੍ਹ - ਕਿਹਾ ਜਾਂਦਾ ਹੈ ਕਿ ਸ਼ਰਾਬ ਸਿਹਤ ਲਈ ਬਹੁਤ  ਹੀ ਹਾਨੀਕਾਰਕ ਹੈ, ਜ਼ਿਆਦਾ ਸ਼ਰਾਬ ਦਾ ਸੇਵਨ ਕਰਨ ਨਾਲ ਲਿਵਰ ਖਰਾਬ ਹੋ ਜਾਂਦਾ ਹੈ ਤੇ ਨਾਲ ਹੀ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਪਰ ਕੀ ਇਹ ਪੂਰਾ ਸੱਚ ਹੈ ਨਹੀਂ, ਕਿਉਂ ਕਿ ਸਿਰਫ ਸ਼ਰਾਬ ਹੀ ਨਹੀਂ ਕੁਝ ਅਜਿਹੀਆਂ ਹੋਰ ਵੀ ਚੀਜ਼ਾ ਹਨ ਜੋ ਸਰੀਰ ਨੂੰ ਖਰਾਬ ਕਰਦੀਆਂ ਹਨ। ਸਾਡੇ ਸਰੀਰ ਦਾ ਅਹਿਮ ਹਿੱਸਾ ਲੀਵਰ ਹੁੰਦਾ ਹੈ। ਜੇਕਰ ਤੁਹਾਡਾ ਲਿਵਰ ਖਰਾਬ ਹੋ ਜਾਂਦਾ ਹੈ ਤਾਂ ਪੂਰਾ ਸਰੀਰ ਵੀ ਖਰਾਬ ਹੋ ਜਾਵੇਗਾ। ਛੋਟੀ ਉਮਰ ਦੇ ਲੋਕ ਹੀ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਆਓ ਤੁਹਾਨੂੰ ਦਸਦੇ ਹਾਂ ਅਜਿਹੀਆਂ ਚੀਜ਼ਾ ਬਾਰੇ ਜੋ ਤੁਹਾਡੇ ਲਿਵਰ ਹੈ ਬਹੁਤ ਖਤਰਨਾਕ :-


ਕੋਲਡ ਡਰਿੰਕਸ – ਜੇਕਰ ਤੁਸੀਂ ਵੀ ਕੋਲਡ ਡਰਿੰਕਸ ਪੀਣ ਦੇ ਹੋ ਸ਼ੌਕਿਨ ਤਾਂ ਹੋ ਜਾਓ ਸਾਵਧਾਨ। ਇਨ੍ਹਾਂ ਨੂੰ ਪੀਣ ਨਾਲ ਲੀਵਰ ਖਰਾਬ ਹੋ ਸਕਦਾ ਹੈ ਤੇ ਕਈ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਕੋਲਡ ਡਰਿੰਕਸ ਮੋਟਾਪੇ ਦਾ ਕਾਰਨ ਬਣ ਸਕਦੀ ਹੈ। ਜਿਸ ਨਾਲ ਲਿਵਰ ਦੇ ਖਰਾਬ ਹੋਣ ਦੇ chance ਵੱਧ ਹੋ ਜਾਂਦੇ ਹਨ।


ਮਿੱਠਾ – ਲੋਕ ਮਿੱਠਾ ਖਾਣ ਦੇ ਬਹੁਤ ਸ਼ੌਕਿਨ ਹੁੰਦੇ ਹਨ, ਮਿੱਠੇ ਤੋਂ ਬਿਨਾ ਉਹ ਰਹਿ ਨਹੀਂ ਸਕਦੇ। ਪਰ ਕੀ ਤੁਹਾਨੂੰ ਪਤਾ ਹੈ ਕਿ ਮਿੱਠਾ ਸਿਹਤ ਲਈ ਜ਼ਹਿਰ ਹੈ ਇਸ ਲਈ ਹੁਣ ਤੁਸੀਂ  ਸਾਵਧਾਨ ਹੋ ਜਾਓ। ਜ਼ਿਆਦਾ ਮਿੱਠਾ ਖਾਣ ਨਾਲ ਲਿਵਰ ਖਰਾਬ ਜਲਦੀ ਹੁੰਦਾ ਹੈ। ਇਸ ਨਾਲ ਤੁਸੀਂ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ।


ਨਮਕ -  ਨਮਕ ਲੀਵਰ ਲਈ ਸਭ ਤੋਂ ਵੱਧ ਖਤਰਨਾਕ ਹੈ। ਇਸ ਦੇ ਲਈ ਪੈਕਡ ਫੂਡ ਖਾਣ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ। ਜ਼ਿਆਦਾ ਪੈਕਡ ਫੂਡ ਖਾਣ ਨਾਲ ਲਿਵਰ ਖਰਾਬ ਜਲਦੀ ਹੁੰਦਾ ਹੈ।


ਮੀਟ - ਲਾਲ ਮੀਟ ਨੂੰ ਹਜ਼ਮ ਕਰਨਾ ਲਿਵਰ ਲਈ ਮੁਸ਼ਕਲ ਹੁੰਦਾ ਹੈ। ਇਸ ਵਿੱਚ ਜ਼ਿਆਦਾ ਪ੍ਰੋਟਿਨ ਹੁੰਦਾ ਹੈ। ਇਸ ਲਈ ਇਹ ਵੀ ਲਿਵਰ ਲਈ ਸਹੀ ਨਹੀਂ ਹੈ। ਇਹ ਲਿਵਰ ਨੂੰ ਖਰਾਬ ਕਰਦਾ ਹੈ।   


ਮੈਦਾ - ਮੈਦਾ ਤੋਂ ਲਿਵਰ ਲਈ ਹਾਨੀਕਾਰਕ ਹੈ। ਖਾਸ ਤੌਰ ਤੇ ਪੀਜ਼ਾ, ਬਰੈੱਡ, ਮੈਗੀ ਪਾਸਤਾ ਆਦਿ ਲੀਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਿਸ ਨਾਲ ਲਿਵਰ ਖਰਾਬ ਹੋ ਸਕਦਾ ਹੈ।

Story You May Like