मुख्यमंत्री भगवंत मान ने लुधियाना से उम्मीदवार अशोक पराशर पप्पी के लिए किया प्रचार, कहा - लोग 'आप' को एक और ऐतिहासिक जनादेश देने को तैयार
ਹੁਣ ਸੈਕਟਰ 17 ਬਣੇਗਾ ਫੁਹਾਰਿਆਂ ਵਾਲਾ ਸੈਕਟਰ, ਜਾਣੋ ਕਿਵੇਂ
ਚੰਡੀਗੜ੍ਹ : ਚੰਡੀਗੜ੍ਹ ਦਾ ਦਿਲ ਮੰਨੇ ਜਾਂਦੇ ਸੈਕਟਰ 17 ਵਿਚ ਦੋ ਹੋਰ ਸੰਗੀਤਕ ਫੁਹਾਰੇ ਲੱਗਣਗੇ। ਪਹਿਲਾਂ ਪਲਾਜ਼ਾ ਵਿਚ ਇਕ ਸੰਗੀਤਕ ਫੁਹਾਰਾ ਚਲਦਾ ਸੀ। ਇਕ ਨਵਾਂ ਫੁਹਾਰਾ ਸੰਤ ਫੁਟਵੇਅਰ ਦੇ ਸ਼ੋਅ ਰੂਮ ਦੇ ਮੂਹਰੇ ਲਾਉਣ ਦੀ ਤਜਵੀਜ਼ ਹੈ। ਦੂਸਰਾ ਫੁਹਾਰਾ ਉਸਾਰੀ ਅਧੀਨ ਓਪਨ ਥੀਏਟਰ ਦੇ ਨੇੜੇ ਲੱਗੇਗਾ। ਇਨਜੀਨੀਅਰਿੰਗ ਵਿਭਾਗ ਦੀ 2.29 ਕਰੋੜ ਦੀ ਲਾਗਤ ਨਾਲ ਨਵਾਂ ਸੰਗੀਤਕ ਫੁਹਾਰਾ ਲਾਉਣ ਦੀ ਤਜਵੀਜ਼ ਹੈ। ਪ੍ਰਸ਼ਾਸਨ ਨੇ ਸੈਕਟਰ 17 ਨੂੰ ਸੁੰਦਰ ਅਤੇ ਵਿਲਖਣ ਦਿੱਖ ਦੇਣ ਲਈ ਕਰੋੜਾਂ ਰੁਪਏ ਦੇ ਕਈ ਪ੍ਰੋਜੈਕਟ ਸ਼ੁਰੂ ਕੀਤੇ ਹਨ।