ਇਸ ਪ੍ਰਸ਼ਾਸਨ ਦੇ ਵੱਖ ਵੱਖ ਵਿਭਾਗਾਂ ਦੀਆਂ ਹੁਣ ਇੰਨ੍ਹੀਆਂ ਸੇਵਾਵਾਂ ਮਿਲਣਗੀਆਂ ਘਰ ਬੈਠੇ
ਚੰਡੀਗੜ੍ਹ : ਚੰਡੀਗੜ੍ਹ ਯੂਟੀ ਪ੍ਰਸ਼ਾਸਨ ਦੇ ਵੱਖ ਵੱਖ ਵਿਭਾਗਾਂ ਦੀਆਂ 86 ਸੇਵਾਵਾਂ ਹੁਣ ਘਰ ਬੈਠੇ ਹੀ ਮਿਲਣਗੀਆਂ। ਇਸ ਦੌਰਾਨ ਦਸ ਦਈਏ ਕੀ ਚੰਡੀਗੜ੍ਹ ਪ੍ਰਸ਼ਾਸਨ ਨੇ 86 ਸਰਕਾਰੀ ਸੇਵਾਵਾਂ ਆਨਲਾਈਨ ਕੀਤੀਆਂ ਹਨ। ਇਸ ਦੇ ਨਾਲ ਹੀ ਹਾਊਸਿੰਗ ਬੋਰਡ ਦੀਆਂ 8 ਅਤੇ ਆਬਕਾਰੀ ਤੇ ਕਰ ਵਿਭਾਗ ਦੀਆਂ 23 ਸੇਵਾਵਾਂ ਆਨਲਾਈਨ ਕੀਤੀਆਂ ਹਨ। ਮਿਲਖ ਦਫਤਰ ਅਤੇ ਲੇਬਰ ਵਿਭਾਗ ਦੀਆਂ 5-5 ਸੇਵਾਵਾਂ ਆਨਲਾਈਨ ਕੀਤੀਆਂ ਹਨ। ਇਸ ਸਭ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਦੀਆਂ 17 ਸੇਵਾਵਾਂ ਆਨਲਾਈਨ ਕੀਤੀਆਂ। ਨਾਲ ਹੀ ਬਨਵਾਰੀ ਲਾਲ ਪਰੋਹਿਤ ਨੇ ਕਿਹਾ ਕੀ ਆਨਲਾਈਨ ਸੇਵਾਵਾਂ ਨਾਲ ਪਾਰਦਰਸ਼ਤਾ, ਕੁਸ਼ਲਤਾ ਅਤੇ ਸਮੇਂ ਦੀ ਬਚਤ ਹੋਵੇਗੀ।