The Summer News
×
Saturday, 08 February 2025

ਸੁਵੀਰ ਸਿੱਧੂ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਦੇ ਬਣੇ ਚੇਅਰਮੈਨ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਸੁਵੀਰ ਸਿੱਧੂ ਨੂੰ ਸੰਸਥਾ ਦਾ ਚੇਅਰਮੈਨ ਚੁਣ ਲਿਆ ਗਿਆ ਹੈ।ਉਨ੍ਹਾਂ ਦੀ ਚੋਣ ਸਰਬ ਸੰਮਤੀ ਨਾਲ ਹੋਈ।ਕੌਂਸਲ ਦੀ ਇਕ ਹੰਗਮੀ ਮੀਟਿੰਗ ਸੱਦੀ ਗਈ ਜਿਸ ਵਿੱਚ ਮੌਜੂਦ ਮੈਂਬਰਾਂ ਨੇ ਸੁਵੀਰ ਸਿੱਧੂ ਨੂੰ ਨਵਾਂ ਚੇਅਰਮੈਨ ਚੁਣ ਲਿਆ। ਇਸ ਦੌਰਾਨ ਅਸ਼ੋਕ ਸਿੰਗਲਾ,ਰਣਵੀਰ ਸਿੰਘ ਦਾਖਾ ਤੇ ਸੁਰਿੰਦਰ ਦੱਤ ਸ਼ਰਮਾ ਨੂੰ ਸਹਿ ਚੇਅਰਮੈਨ ਚੁਣਿਆ ਗਿਆ ਜ਼ਿਕਰਯੋਗ ਹੈਕਿ ਮਹਿੰਦਰਜੀਤ ਯਾਦਵ ਦਾ ਕਾਰਜਕਾਲ ਖਤਮ ਹੋਣ’ਤੇ ਹੀ ਚੇਅਰਮੈਨ ਚੁਣਨ ਲਈ ਹੰਗਾਮੀ ਮੀਟਿੰਗ ਸੱਦੀ ਗਈ ਸੀ।ਮੀਟਿੰਗ ਤੋਂ ਪਹਿਲਾਂ ਗੁਰਤੇਜ ਸਿੰਘ ਗਰੇਵਾਲ ਨੂੰ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦਾ ਆਨਰੇਰੀ ਸਕੱਤਰ ਚੁਣਿਆ ਜਾ ਚੁੱਕਾ ਸੀ।ਮੀਟਿੰਗ ‘ਚ ਪ੍ਰਤਾਪ ਸਿੰਘ ਨੇ ਭਰੋਸੇ ਦਾ ਮਤਾ ਵੀ ਰਖਿਆ ਤੇ ਬਹੁਗਿਣਤੀ ਮੈਂਬਰਾਂ ਨੇ ਉਨ੍ਹਾਂ ‘ਚ ਭਰੋਸਾ ਜਿਤਾਇਆ।



Story You May Like