The Summer News
×
Tuesday, 25 March 2025

ਚੰਡੀਗੜ੍ਹ ਪ੍ਰਸ਼ਾਸਨ ਨੇ ਸਿੱਖ ਬੀਬੀਆਂ ਲਈ ਕੇਸਕੀ ਬੰਨ੍ਹਣੀ ਕੀਤੀ ਲਾਜ਼ਮੀ

ਚੰਡੀਗੜ੍ਹ : ਚੰਡੀਗੜ੍ਹ ਯੂ.ਟੀ ਪ੍ਰਸ਼ਾਸਨ ਨੇ ਸਿੱਖ ਬੀਬੀਆਂ ਲਈ ਇਕ ਅਹਿਮ ਫੈਸਲਾ ਲੈਂਦਿਆ ਹੋਇਆ ਅੱਜ ਤੋਂ ਦੋ ਪਹੀਆਂ ਵਾਹਨ ਚਲਾਉਣ ਵਾਲੀਆਂ ਲਈ ਕੇਸਕੀ ਬੰਨ੍ਹਣੀ ਲਾਜ਼ਮੀ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਇਹ ਫੈਸਲਾ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਅਗਵਾਈ ਵਿਚ ਹੋਈ ਸੂਬਾ ਪੱਧਰੀ ਰੋਡ ਸੇਫਟੀ ਮੀਟਿੰਗ ਵਿਚ ਲਿਆ ਗਿਆ। ਫੈਸਲੇ ਦੇ ਅਨੁਸਾਰ ਜੇਕਰ ਸਿੱਖ ਬੀਬੀਆਂ ਨੇ ਦੋ ਪਹੀਆਂ ਵਾਹਨ ਚਲਾਉਂਦੇ ਸਮੇਂ ਸਿਰ ਤੇ ਕੇਸਕੀ ਨਾ ਬੰਨ੍ਹੀ ਹੋਈ ਤਾਂ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੀਤਾ ਜਾਵੇਗਾ।


Story You May Like