ਜੇਕਰ ਤੁਸੀ ਵੀ ਹੋ ਪ੍ਰੇਸ਼ਾਨ ਆਪਣੀ ਜ਼ਿੰਦਗੀ ਤੋਂ , ਤਾਂ ਅਪਣਾਓ ਇਹ ਨੁਕਤੇ ਹੋ ਜਾਵੋਗੇ ਸਫਲ
(ਮਨਪ੍ਰੀਤ ਰਾਓ)
ਚੰਡੀਗੜ੍ਹ : ਖੁਸ਼ੀ ਅਤੇ ਖੁਸ਼ ਰਹਿਣਾ ਹਰ ਕਿਸੇ ਦਾ ਅਧਿਕਾਰ ਹੈ। ਇਹ ਅਧਿਕਾਰ ਸਾਡੇ ਤੋਂ ਕੋਈ ਨਹੀਂ ਖੋਹ ਸਕਦਾ। ਕੋਈ ਅਜਿਹਾ ਕੰਮ ਕਰਨਾ ਜਿਸ ਨਾਲ ਸਾਨੂੰ ਖੁਸ਼ੀ ਮਿਲੇ। ਦੂਸਰਿਆਂ ਨੂੰ ਖੁਸ਼ ਰੱਖਣ ‘ਚ ਹੀ ਸਾਨੂੰ ਅਸਲੀ ਖੁਸ਼ੀ ਦਾ ਆਨੰਦ ਮਿਲਦਾ ਹੈ।
ਜੋ ਇਨਸਾਨ ਇਕੱਲਾ- ਇਕੱਲਾ ਰਹਿੰਦਾ ਹੈ, ਉਸ ਦੇ ਮਨ ਵਿੱਚ ਤਣਾਅ ਰਹਿੰਦਾ ਹੈ ਤਾਂ ਸੁਭਾਵਿਤ ਜਿਹੀ ਗੱਲ ਹੈ ਕਿ ਜੋ ਉਸ ਦੇ ਮਨ ਵਿੱਚ ਵਸਣ ਵਾਲੀ ਖੁਸ਼ੀ ਹੁੰਦੀ ਹੈ। ਉਹ ਗੁੰਮ ਹੋ ਜਾਂਦੀ ਹੈ। ਇਸ ਲਈ ਉਹ ਵਿਅਕਤੀ ਨਾ ਖੁਦ ਖੁਸ਼ ਰਹਿੰਦਾ ਹੈ ਤੇ ਨਾ ਹੀ ਦੂਸਰਿਆਂ ਨੂੰ ਖੁਸ਼ੀ ਦੇ ਸਕਦਾ ਹੈ, ਕਿਉਂਕਿ ਜਦੋਂ ਇਹ ਵਿਅਕਤੀ ਆਪਣੇ-ਆਪ ਨੂੰ ਖੁਸ਼ ਨਹੀਂ ਰੱਖ ਸਕਦਾ ਤਾਂ ਨਾ ਉਹ ਦੂਸਰਿਆਂ ਨੂੰ ਖੁਸ਼ੀ ਦੇ ਸਕਦਾ ਹੈ ਅਤੇ ਨਾ ਹੀ ਉਹਨਾਂ ਨੂੰ ਖੁਸ਼ ਦੇਖ ਸਕਦਾ ਹੈ।
ਉਹ ਹਮੇਸ਼ਾ ਹਰ ਗੱਲ ਵਿੱਚ ਨਾਂਹ- ਪੱਖੀ ਸੋਚ ਹੀ ਅੱਗੇ ਰੱਖਦਾ ਹੈ। ਉਹ ਜੋ ਵੀ ਗੱਲ ਕਰੇਗਾ ਹਮੇਸ਼ਾ ਨਕਰਾਤਮਕ ਪੱਖੋ ਹੀ ਕਰੇਗਾ । ਜਿਸ ਕਾਰਨ ਉਸ ਵਿਅਕਤੀ ਦਾ ਨੁਕਸਾਨ ਵੀ ਹੋਣ ਲੱਗ ਜਾਂਦਾ ਹੈ। ਉਹ ਜਿੰਨ੍ਹਾਂ ਮਰਜੀ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਲਵੇ,ਆਪਣੇ ਆਪ ਨੂੰ ਕਦੇ ਖੁਸ਼ੀ ਨਹੀਂ ਦੇ ਸਕਦਾ।ਉਸ ਦੇ ਮਨ ਵਿੱਚ ਕੋਈ ਨਾ ਕੋਈ ਨਕਰਾਤਮਕ ਵਿਚਾਰ ਚੱਲਦੇ ਹੀ ਰਹਿੰਦੇ ਹਨ।
ਜੇਕਰ ਤੁਸੀ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਹਮੇਸ਼ਾਂ ਆਪਣੇ-ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਅਤੇ ਹਮੇਸ਼ਾਂ ਸਕਰਾਤਮਕ ਵਿਚਾਰ ਹੀ ਸੋਚੋ ਦੂਸਰਿਆਂ ਦੀ ਮਦਦ ਕਰਦੇ ਰਹੋ।ਜਿਸ ਨਲ ਤੁਹਾਡੇ ਮਨ ਨੂੰ ਵੀ ਖੁਸ਼ੀ ਮਿਲੇਗੀ । ਸਾਡਾ ਸਰੀਰ ਅਤੇ ਮਨ ਇੱਕ-ਦੂਜੇ ਨਾਲ ਜੁੜੇ ਹੁੰਦੇ ਹਨ। ਜਿਹੜੇ ਲੋਕ ਆਪਣੇ ਅੰਦਰ ਲੁਕੇ ਗੁਣਾ ਨੂੰ ਪਹਿਚਾਣ ਲੈਦੇ ਹਨ, ਉਹ ਵਿਅਕਤੀ ਜ਼ਿੰਦਗੀ ‘ਚ ਸਫਲ ਹੋ ਜਾਂਦੇ ਹਨ।