The Summer News
×
Monday, 22 July 2024

ਜ਼ਹਿਰੀਲੀ ਸ਼ਰਾਬ ਕਾਰਨ ਗਵਾਹ ਰਹੇ ਲੋਕੀਂ ਆਪਣੀ ਜਾਣ, ਜਾਣੋ ਗੁਜਰਾਤ ‘ਚ ਹੋਈਆਂ ਦਰਜਨ ਤੋਂ ਵੱਧ ਮੌਤਾਂ

(ਮਨਪ੍ਰੀਤ ਰਾਓ)

ਚੰਡੀਗੜ੍ਹ : ਸ਼ਰਾਬ ਸਸਤੀ ਹੋਣ ਕਾਰਨ ਲੋਕਾਂ ਵੱਲੋਂ ਵੱਧ ਖਰੀਦੀ ਜਾ ਰਹੀ ਹੈ। ਇਸ ਦੇ ਨਾਲ ਹੀ ਨਕਲੀ ਸ਼ਰਾਬ ਵੀ ਬਹੁਤ ਜ਼ਿਆਦਾ ਵੇਚੀ ਜਾ ਰਹੀ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਮਰਨ ਦਾ ਦਾਅਵਾ ਵੀ ਸਾਹਮਣੇ ਆਇਆ ਹੈ । ਇਸੇ ਦੌਰਾਨ ਤੁਹਾਨੂੰ ਦਸ ਦਿੰਦੇ ਹਾਂ ਕਿ ਗੁਜਰਾਤ ਵਿੱਚ ਵੀ ਨਕਲੀ ਸ਼ਰਾਬ ਕਾਰਨ ਲੋਕਾਂ ਦੀ ਮੌਤ ਹੋਈ ਹੈ। ਸੂਤਰਾਂ ਵੱਲੋਂ ਜਾਣਕਾਰੀ ਮਿਲੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ 24 ਦੱਸੀ ਜਾ ਰਹੀ ਹੈ ।ਬੋਟਾਦ ‘ਚ ਐਤਵਾਰ ਨੂੰ  ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਦਰਜਨ ਲੋਕਾਂ ਦੀ ਸਿਹਤ ਖਰਾਬ ਹੋਈ ।

ਜ਼ਹਿਰੀਲੀ ਸ਼ਰਾਬ ਕਾਰਨ ਸ਼ਾਮ ਤੱਕ ਲੋਕਾਂ ਦੇ ਮਰਨ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ। ਜਿਸ ਤੋਂ ਬਾਅਦ ਇਸ ਜ਼ਹਿਰੀਲੀ ਸ਼ਰਾਬ ਦੇ ਘਪਲੇ ਮਗਰੋਂ ਵਿਰੋਧੀ ਧਿਰ ਨੇ ਵਿਧਾਨ ਸਭਾ ਦੇ ਸਹਮਣੇ ਸੱਤਾਧਾਰੀ ਭਾਜਵਾ ਉਪਰ ਭ੍ਰਿਸ਼ਟਾਚਾਰ ਦੇ ਸਿੱਧੇ ਦੋਸ਼ ਲਗਾਉਂਦਿਆਂ ਕਿਹਾ ਹੇੈ ਕਿ ਗਾਂਧੀ ਜੀ ਦੀ ਮਨਾਹੀ ਦੇ ਬਾਵਜੂਦ ਵੀ ਗੁਜਰਾਤ ਦੇ ਹਰ ਪਿੰਡ ‘ਚ ਨਾਜਾਇਜ਼ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਗਈਆਂ ਹਨ।

ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ  ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਸ ਸ਼ਰਾਬ ਦੇ ਕਾਂਡ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਕਿਹਾ ਹੈ ਕਿ ਗੁਜਰਾਤ ‘ਚ ਸ਼ਰਾਬ ਵੇਚਣ ਤੇ ਮਨਾਈ ਲੱਗੀ ਹੋਈ ਹੈ।

ਦਸ ਦਈਏ ਕਿ ਦੂਜੇ ਪਾਸੇ ਕਾਂਗਰਸ ਨੇ ਵੀ ਦੋਸ਼ ਲਗਾਉਂਦੇ ਕਿਹਾ ਹੈ ਕਿ ਜੋ ਨਾਜਾਇਜ਼ ਸ਼ਰਾਬ ਹੈ ਉਸ ਦੇ ਕਾਰਨ ਕਰੋੜਾਂ ਰੁਪਏ ਅਧਿਕਾਰੀਆਂ ਅਤੇ ਸਿਆਂਸਤਦਾਨਾਂ ਤਕ ਪਹੁੰਚਦੇ ਹਨ ਜਿਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ ।


Story You May Like