The Summer News
×
Saturday, 27 April 2024

ਹੁਣ 17 ਸਾਲ ਦੀ ਉਮਰ ਦੇ ਬਿਨੈਕਾਰ ਵੀ ਅਡਵਾਂਸ ਵਿੱਚ ਨਵੀਂ ਵੋਟ ਬਣਵਾਉਣ ਲਈ ਕਰ ਸਕਣਗੇ ਅਪਲਾਈ

ਪਠਾਨਕੋਟ, 31 ਜੁਲਾਈ 2022:- ਸ਼੍ਰੀ ਹਰਬੀਰ ਸਿੰਘ (ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ 18 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਨਵੀਂ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਲਈ ਕਮਿਸ਼ਨ ਵਲੋਂ ਤਹਿ ਕੀਤੀ ਜਾਂਦੀ ਯੋਗਤਾ ਮਿਤੀ ਜੋ ਕਿ ਹਰੇਕ ਸਾਲ ਦੀ 01 ਜਨਵਰੀ ਹੁੰਦੀ ਸੀ ਵਿੱਚ ਸੋਧ ਕਰਕੇ ਹੁਣ 04 ਯੋਗਤਾ ਮਿਤੀਆਂ ਕਰ ਦਿਤੀਆਂ ਗਈਆਂ ਹਨ। ਇਹ 04 ਯੋਗਤਾ ਮਿਤੀਆਂ ਹਰੇਕ ਸਾਲ ਦੀਆਂ 04 ਤਿਮਾਹੀਆਂ( ਕੁਆਟਰਜ) ਦੇ ਹਿਸਾਬ ਨਾਲ 01 ਜਨਵਰੀ (01 ਅਕਤੂਬਰ ਤੋਂ 31 ਦਸੰਬਰ), 01 ਅਪ੍ਰੈਲ (01 ਜਨਵਰੀ ਤੋਂ 31 ਮਾਰਚ),01 ਜੁਲਾਈ (01 ਅਪ੍ਰੈਲ ਤੋਂ 30 ਜੂਨ) ਅਤੇ 01 ਅਕਤੂਬਰ (01 ਜੁਲਾਈ ਤੋਂ 30 ਸਤੰਬਰ) ਹੋਣਗੀਆਂ । ਇਨ੍ਹਾਂ ਯੋਗਤਾ ਮਿਤੀਆਂ ਅਨੁਸਾਰ ਜਿਥੇ 18 ਸਾਲ ਉਮਰ ਪੂਰੀ ਕਰਨ ਵਾਲਾ ਯੋਗ ਬਿਨੈਕਾਰ ਆਪਣੀ ਵੋਟ ਬਨਾਉਣ ਲਈ ਅਪਲਾਈ ਕਰ ਸਕਦਾ ਹੈ ਉਥੇ 17 ਸਾਲ ਦਾ ਬਿਨੈਕਾਰ ਵੀ ਅਡਵਾਂਸ ਵਿੱਚ ਆਪਣੀ ਵੋਟ ਬਨਾਉਣ ਲਈ ਅਪਲਾਈ ਕਰ ਸਕੇਗਾ।


ਉਨ੍ਹਾਂ ਦੱਸਿਆ ਕਿ ਯੋਗਤਾ ਮਿਤੀ 01 ਜਨਵਰੀ 2023 ਨੂੰ ਮੁੱਖ ਰੱਖਦਿਆਂ ਹੋਇਆਂ ਨਵੀਆਂ ਵੋਟਾਂ ਬਨਾਉਣ/ਕੱਟਣ/ਸੋਧ ਕਰਨ ਦਾ ਕੰਮ ਮਿਤੀ 09 ਨਵੰਬਰ 2022 ਤੋਂ ਜਿਲ੍ਹਾ ਪਠਾਨਕੋਟ ਵਿਚਲੇ ਸਮੂਹ 3 ਵਿਧਾਨ ਸਭਾ ਹਲਕੇ (ਸੁਜਾਨਪੁਰ-001, ਭੋਆ-002(ਅ.ਜ.) ਅਤੇ ਪਠਾਨਕੋਟ-003) ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਜੋ ਕਿ ਮਿਤੀ 08 ਦਸਬੰਰ 2022 ਤੱਕ ਚੱਲੇਗਾ। ਇਸ ਸਮੇਂ ਦੋਰਾਨ ਯੋਗਤਾ ਮਿਤੀ 01-01-2023 ਅਨੁਸਾਰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਯੋਗ ਬਿਨੈਕਾਰ ਜਿਸ ਦੀ ਜਨਮ ਮਿਤੀ 01 ਜਨਵਰੀ 2005 ਹੋਵੇਗੀ ਦੀ ਜਿਥੇ ਵੋਟ ਬਣਾਈ ਜਾਵੇਗੀ ਉਥੇ ਨਾਲ ਹੀ ਮਿਤੀ 02 ਜਨਵਰੀ 2023 ਤੋਂ 31 ਦਸੰਬਰ 2023 ਤੱਕ ਦੀ 17 ਸਾਲ ਦੀ ਉਮਰ ਵਾਲੇ ਬਿਨੈਕਾਰ ਵੀ ਅਡਵਾਂਸ ਵਿਚ ਹੀ ਆਪਣੀ ਨਵੀਂ ਵੋਟ ਦੀ ਰਜਿਸ਼ਟ੍ਰੇਸ਼ਨ ਲਈ ਆਪਣੇ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਬੀ.ਐਲ.ਓਜ ਪਾਸ ਜਾਂ ਆਨ ਲਾਈਨ ਵਿਧੀ ਰਾਹੀ NVSP,V81 etc. ਉੱਪਰ ਅਪਲਾਈ ਕਰ ਸਕਣਗੇ। 17 ਸਾਲ ਦੇ ਅਜਿਹੇ ਅਡਵਾਂਸ ਬਿਨੈਕਾਰਾਂ ਦੀ ਉਮਰ ਜਿਵੇਂ ਜਿਵੇਂ 18 ਸਾਲ ਪੂਰੀ ਹੋ ਜਾਵੇਗੀ ਤਾਂ ਉਹਨਾਂ ਦੇ ਫਾਰਮਾਂ ਉੱਪਰ 04 ਯੋਗਤਾ ਮਿਤੀਆਂ ਵਿਚਲੇ ਮਹੀਨਿਆਂ ਦੇ ਅਨੁਸਾਰ ਕਾਰਵਾਈ ਸਾਰਾ ਸਾਲ ਹੀ ਹੁੰਦੀ ਰਹੇਗੀ ਅਤੇ ਸਬੰਧਤਾ ਦੀਆਂ ਨਵੀਆਂ ਵੋਟਾਂ ਬਣਦੀਆਂ ਰਹਿਣਗੀਆਂ। ਅਤੇ ਕਮਿਸ਼ਨ ਦੀ ਨਵੀਂ ਪਾਲਿਸੀ ਅਨੁਸਾਰ ਵੋਟਰ ਕਾਰਡ ਉਹਨਾਂ ਦੇ ਘਰ ਦੇ ਪਤੇ ਉੱਪਰ ਸਪੀਡ ਪੋਸਟ ਰਾਂਹੀ ਭੇਜ ਦਿੱਤੇ ਜਾਣਗੇ। 17 ਸਾਲ ਦੇ ਵੋਟਰਾਂ ਕੋਲੋਂ ਦੋਵੇਂ ਆਪਸ਼ਨ ਰਹਿਣਗੀਆਂ, ਉਹ ਅਡਵਾਂਸ ਵਿੱਚ ਵੀ ਅਪਲਾਈ ਕਰ ਸਕਣਗੇ, ਅਤੇ ਆਪਣੀ ਉਮਰ 18 ਸਾਲ ਦੀ ਪੂਰੀ ਹੋਣ ਉਪਰੰਤ ਵੀ ਅਪਲਾਈ ਕਰ ਸਕਣਗੇ।


Story You May Like