The Summer News
×
Sunday, 28 April 2024

ਭੁੱਲ ਕੇ ਵੀ ਨਾ ਕਰੋ ਇਸ ਬਿਮਾਰੀ ਨੂੰ ਨਜ਼ਰਅੰਦਾਜ਼ , ਨਹੀਂ ਤਾਂ ਮਹਿੰਗਾ ਪੈ ਸਕਦਾ ਹੈ ਤੁਹਾਨੂੰ ਇਹ ਨੁਕਸਾਨ

(ਮਨਪ੍ਰੀਤ ਰਾਓ)

ਚੰਡੀਗੜ੍ਹ : ਅਕਸਰ ਅਸੀਂ ਸਿਰ ਦਰਦ ਨੂੰ ਕੋਈ ਖਾਸ ਵੱਡੀ ਸਮੱਸਿਆ ਨਹੀਂ ਸਮਝਦੇ , ਇਸ ਦੇ ਨਾਲ ਹੀ ਬੁਖ਼ਾਰ ਅਤੇ ਜੁਖਾਮ ਨੂੰ ਵੀ ਆਮ ਸਮੱਸਿਆ ਹੀ ਸਮਝਦੇ । ਪ੍ਰੰਤੂ ਕੀ ਤੁਸੀਂ  ਜਾਣਦੇ ਹੋ ਕਿ ਇੱਕ ਛੋਟਾ ਜਿਹਾ ਸਿਰ ਦਰਦ ਸਾਡੀ ਕਿੰਨੀ ਵੱਡੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ।

ਇਸ ਲਈ ਸਿਰ ਦਰਦ ਨੂੰ ਨਜ਼ਰਅੰਦਾਜ਼ ਕਰਨਾ ਸਰੀਰ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਜ਼ਿਆਦਾਤਰ ਜਦੋਂ ਤੁਹਾਡੇ ਸਿਰ ਦੇ ਖੱਬੇ ਪਾਸੇ ਦਰਦ ਹੁੰਦਾ ਹੋਵੇ ਤਾਂ ਉਹ ਗੰਭੀਰ ਸਥਿਤੀ ਦਾ ਕਾਰਨ ਬਣ ਸਕਦਾ ਹੈ।

ਚਲੋ ਤੁਹਾਨੂੰ ਇਸ ਦਾ ਇਲਾਜ਼ ਅਤੇ ਲੱਛਣਾਂ ਬਾਰੇ ਦਸ ਦਿੰਦੇ ਹਾਂ :-

ਕਾਰਨ :

ਜਦੋ ਤੁਹਾਡੇ ਸਰੀਰ ਦੇ ਖੱਬੇ ਪਾਸੇ ਦਰਦ ਹੁੰਦਾ ਹੈ ਤਾਂ ਉਸ ਦਾ ਮੁੱਖ ਕਾਰਨ ਬ੍ਰੇਨ ਟਿਊਮਰ , ਮਾਈਗ੍ਰੇਨ , ਸਟ੍ਰੋਕ , ਇਨਫੈਕਸ਼ਨ ਅਤੇ ਕਲੱਸਟਰ ਹੋ ਸਕਦਾ ਹੈ।ਅਹਿਜੀ ਸਥਿਤੀ ਵਿੱਚ ਕਦੇ ਵੀ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ । ਸਗੋਂ ਉਸ ਦੌਰਾਨ ਡਾਕਟਰ ਦੀ ਸਲਾਹ ਲੈਣੀ ਚਾਹਦੀ ਹੈ।


ਲੱਛਣ :

1. ਮਨੋਵਿਗਆਨਕ ਸਿਰ ਦਰਦ ਨਾਲ ਗਰਦਨ ਅਤੇ ਸੂਸਤ ਮਹਿਸੂਸ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

2. ਚਿਹਰੇ ਉਪਰ ਪਸੀਨਾ, ਅੱਖਾਂ ਵਿੱਚ ਪਾਣੀ ਸਮੱਸਿਆਵਾਂ ਦਾ ਵੀ ਸਾਹਮਣਾ ਕਾਰਨਾ ਪੈਦਾ ਹੈ।


ਇਲਾਜ਼ :

ਖੱਬੇ ਪਾਸੇ ਦੇ ਸਿਰ ਦਰਦ ਤੋਂ ਬਚਣ ਲਈ ਸਾਨੂੰ ਇਸ ਦੇ ਸਾਰੇ ਲੱਛਣਾ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ। ਇਸ ਗੰਭੀਰਤਾ ਤੋਂ ਬਚਣ ਲਈ ਕਿਸੇ ਵਧੀਆਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ।


Story You May Like