The Summer News
×
Friday, 10 May 2024

ਰਾਖੀ ਸਾਵੰਤ ਨੇ ਸਲਮਾਨ ਖਾਨ ਲਈ ਕੀਤਾ ਕੁਝ ਅਜਿਹਾ ਕਿ ਪ੍ਰਸ਼ੰਸਕਾਂ ਦੀਆਂ ਅੱਖਾਂ ‘ਚ ਆਏ ਆਂਸੂ, ਦੇਖੋ ਵੀਡੀਓ

ਚੰਡੀਗੜ੍ਹ : ਰਾਖੀ ਸਾਵੰਤ ਦਾ ਨਾਮ ਸੋਸ਼ਲ ਮੀਡੀਆਂ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਰਾਖੀ ਸਾਵੰਤ ਆਪਣੇ ਵੱਖਰੇ ਅੰਦਾਜ਼  ਕਰਕੇ ਜਾਣੀ ਜਾਂਦੀ ਹੈ। ਦਸ ਦਈਏ ਕਿ ਰਾਖੀ ਸਾਵੰਤ ਪਹਿਲਾ ਆਪਣੇ ਵਿਆਹ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਹਨ। ਇਸ ਤੋਂ ਬਾਅਦ ਉਸ ਨੇ ਜਦੋਂ ਆਪਣੇ Divorce ਦਾ ਇੰਜ਼ਹਾਰ ਵੀ ਰਾਖੀ ਨੇ ਵੱਖਰੇ ਅੰਦਾਜ਼ ਨਾਲ ਕੀਤਾ। ਦਰਅਸਲ ਰਾਖੀ ਸਾਵੰਤ Drama Queen ਦੇ ਨਾਮ ਵਜੋਂ ਜਾਣੀ ਜਾਂਦੀ ਹੈ। ਖੈਰ ਰਾਖੀ ਦੀ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਉਤੇ ਧੂਮ ਮਚਾ ਰਹੀ ਹੈ। ਪ੍ਰਸ਼ੰਸਕ ਉਸ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਨਾਲ ਹੀ ਉਸ ਦਾ ਮਜ਼ਾਕ ਵੀ ਬਣਾ ਰਹੇ ਹਨ।


 


ਰਾਖੀ ਨੇ ਕੀਤੀ ਅਜਿਹੀ ਹਰਕਤ ਮਿੰਟਾਂ ਵਿਚ ਹੋਈ ਮਸ਼ਹੂਰ


ਰਾਖੀ ਸਾਵੰਤ ਦੀ ਹਾਲ ਹੀ ਵਿਚ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ Airport ‘ਤੇ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਉਸ ਨੇ ਹਮੇਸ਼ਾ ਦੀ ਤਰ੍ਹਾ ਉਸ ਨੇ ਆਪਣੀਆਂ ਵੱਖਰੀਆਂ ਹਰਕਤਾਂ ਕਰਕੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਰਾਖੀ ਨੰਗੇ ਪੈਰ ਨਜ਼ਰ ਆਈ ਉਸ ਨੇ ਕਿਹਾ ਮੈਂ ਅਜਿਹਾ ਇਸ ਲਈ ਕਰ ਰਹੀ ਹਾਂ ਕਿਉਂ ਕਿ ਮੈਂ ਭਾਈ ਜਾਨ ਨਾਲ ਬਹੁਤ ਪਿਆਰ ਕਰਦੀ ਹਾਂ,ਇਸ ਲਈ ਮੈਂ ਆਪਣੇ ਭਰਾ (ਸਲਮਾਨ ਖਾਨ)  ਲਈ ਅਰਦਾਸ ਮੰਗੀ ਹੈ ਕਿ ਜਦੋਂ ਤੱਕ ਉਹਨਾਂ ਦਾ ਵਿਆਹ ਨਾ ਹੋ ਜਾਵੇ ਮੈਂ ਨੰਗੇ ਪੈਰ  ਹੀ ਰਹਾਂਗੀ।


ਹੋਈ ਵੀਡੀਓ ਵਾਇਰਲ  


ਸੋਸ਼ਲ ਮੀਡੀਆ ਉਤੇ ਰਾਖੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ।  ਵੀਡੀਓ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿ ਡਰਾਮਾ ਕੂਇਨ ਨਾ ਆਪਣਾ ਸਿਰ ਢੱਕਿਆ ਹੋਇਆ ਹੈ। ਨਾਲ ਹੀ ਉਸ ਨੇ ਆਪਣੇ ਪੈਰਾਂ ਵਿਚ ਕੁਝ ਨਹੀਂ ਪਾਇਆ ਹੋਇਆ ਹੈ। ਉਸ ਨੇ ਇਹ ਵੀ ਆਖਿਆ ਕਿ ਮੈਂ ਸ਼੍ਰੀਲੰਕਾ, ਦੁਬਈ ਸਿਰਫ ਸਲਮਾਨ ਲਈ ਨੰਗੇ ਪੈਰ ਆਈ ਹਾਂ।


ਇਸ ਦੇ ਨਾਲ ਹੀ ਹਮੇਸ਼ਾ ਦੀ ਤਰ੍ਹਾ ਹੀ ਪ੍ਰਸ਼ੰਸਕਾਂ ਨੇ ਇਸ ਉਤੇ ਟਿੱਪਣੀ ਕੀਤੀ, ਉਹਨਾਂ ਨੇ ਕਿਹਾ ਕਿ ਉਹ ਰਾਖੀ ਪਤਾ ਨਹੀਂ ਇਹੋ ਜਿਹੇ ਡਰਾਮੇ ਕਿਉਂ ਕਰਦੀ ਹੈ ਉਸ ਨੂੰ ਆਪਣੇ ਕੰਮ ਉਤੇ ਧਿਆਨ ਦੇਣਾ ਚਾਹੀਦਾ ਹੈ ਨਾ ਕੀ ਇਹਨਾਂ ਫਾਲਤੂ ਚੀਜ਼ਾ ਉਪਰ। ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕਾਂ ਨੇ ਲਿਖਿਆ ਕਿ ਇਸ ਦਾ ਮਤਲਬ ਹੈ ਕਿ ਉਹ ਸਾਰੀ ਉਮਰ ਬਿਨਾ ਚਪਲ ਦੇ ਹੀ ਰਹੇਗੀ। ਕੁਝ ਲੋਕ ਰਾਖੀ ਨੂੰ ਕਹਿ ਰਹੇ ਹਨ ਉਹ ਪਾਗਲ ਹੋ ਗਈ ਹੈ ਉਹ ਆਪਣੇ ਆਪ ਨੂੰ ਜ਼ਿਆਦਾ ਦਿਖਾਉਣ ਲਈ ਕੁਝ  ਵੀ ਕਰ ਰਹੀ ਹੈ।


(Sonam Malhotra)

Story You May Like