The Summer News
×
Thursday, 16 May 2024

ਰਮਨ ਮਿੱਤਲ ਦੀ ਬੱਧਨੀ ਕਲਾਂ ਵਿੱਚ ਸੈਲਰ ਵਪਾਰੀਆਂ ਨਾਲ ਮੀਟਿੰਗ, ਆਮ ਆਦਮੀ ਪਾਰਟੀ ਵਿੱਚ ਕਰਵਾਇਆ ਸ਼ਾਮਿਲ

ਮੋਗਾ, 7 ਅਗਸਤ (ਕਸ਼ਿਸ਼ ਸਿੰਗਲਾ) – ਜ਼ਿਲ੍ਹਾ ਮੋਗਾ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ ਅਤੇ ਟਰੇਡ ਇੰਡਸਟਰੀ ਵਿੰਗ ਪੰਜਾਬ ਪ੍ਰਧਾਨ ਰਮਨ ਮਿੱਤਲ (ਰਿੰਪੀ) ਦੀ ਅਗਵਾਈ ਵਿੱਚ ਵਿੱਚ ਮੋਗਾ ਜਿਲ੍ਹੇ ਦੇ ਕਸਬਾ ਬੱਧਨੀ ਕਲਾਂ ਦੇ ਇਨਸਾਫ ਪਸੰਦ ਆਗੂ ਪ੍ਰਵੀਨ ਕੁਮਾਰ(ਰਿੰਕੂ) ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਸ਼ਾਮਿਲ ਹੋਣ ਵਾਲੇ ਮੰਗਤ ਗਰਗ, ਸਤੀਸ਼ ਅਰਗਵਾਲ, ਰਮਨਦੀਪ ਕੋਚਰ, ਸੁਸ਼ੀਲ ਕੁਮਾਰ, ਜਗਦੀਸ਼ ਸਿੰਘ ਦਿਸ਼ਾ(MC), ਅਮਨਦੀਪ ਸਿੰਘ(MC), ਨਵੀਨ ਗੋਇਲ, ਵਿਸ਼ਾਲ ਗਰਗ, ਸ਼ਿਵ ਕੁਮਾਰ ਬਾਂਸਲ ਅਤੇ ਬਲਵੀਰ ਸਿੰਘ (MC)।


ਰਮਨ ਮਿੱਤਲ, ਹਰਮਨਜੀਤ ਸਿੰਘ ਦਿਦਾਰੇਵਾਲਾ, ਅਮਨ ਰਖਰਾ ਅਤੇ ਨਵਦੀਪ ਵਾਲੀਆ ਦੁਆਰਾ ਸੈਲਰ ਮਾਲਿਕਾਂ ਅਤੇ ਵਪਾਰੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਅਤੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ।


ਪ੍ਰਵੀਨ ਕੁਮਾਰ ਰਿੰਕੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰਾਜਨੀਤੀ ਵਿੱਚ ਇਮਾਨਦਾਰ ਅਤੇ ਦੇਸ਼ ਭਗਤ ਲੋਕ ਦੂਰ ਹੁੰਦੇ ਗਏ ਅਤੇ ਅਪਰਾਧੀ ਤੇ ਦੇਸ਼ ਵਿਰੋਧੀ ਵਿਚਾਰਾਂ ਵਾਲੇ ਲੋਕ ਸ਼ਾਮਿਲ ਹੁੰਦੇ ਗਏ। ਜਿਸ ਕਾਰਨ ਦੇਸ਼ ਵਿੱਚ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਅਤੇ ਮਹਿੰਗਾਈ ਵਧਦੀ ਗਈ। ਹੁਣ ਮੈਂ ਪੰਜਾਬ ਦੀ ਸੇਵਾ ਕਰਨ ਲਈ ਸ੍ਰੀ ਕੇਜਰੀਵਾਲ ਦੁਆਰਾ ਚਲਾਏ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਰਾਜਨੀਤੀ ਵਿੱਚ ਸ਼ਾਮਿਲ ਹੋਇਆ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਅਤੇ ਕਾਂਗਰਸ ਤੋਂ ਪੂਰੀ ਤਰ੍ਹਾਂ ਦੁਖੀ ਹਨ ਅਤੇ ਬਦਲ ਚਾਹੁੰਦੇ ਹਨ ਇਸ ਲਈ ਆਮ ਆਦਮੀ ਪਾਰਟੀ ਪੰਜਾਬ ਦੀਆਂ 92 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ।


Story You May Like