ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਕਰਨ ਲਈ ਫੋਨ ਨੰਬਰ ਤੇ ਈਮੇਲ ਜਾਰੀ
ਡਾ. ਅਵਿਨਾਸ਼ ਕੁਮਾਰ ਹੋਣਗੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਨਵੇਂ ਵੀਸੀ
ਫਰੀਦਕੋਟ, 14 ਅਗਸਤ- ਪੰਜਾਬ ਸਰਕਾਰ ਨੇ ਵੀਸੀ ਡਾ. ਰਾਜ ਬਹਾਦਰ ਦੇ ਅਸਤੀਫੇ ਤੋਂ ਉਪਰੰਤ ਡਾ. ਅਵਿਨਾਸ਼ ਕੁਮਾਰ ਨੂੰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵੀਸੀ ਅਹੁਦਾ ਸੌਂਪ ਦਿੱਤਾ ਹੈ। ਉਨ੍ਹਾਂ ਨੂੰ ਕਾਰਜਕਾਰੀ ਚਾਰਜ ਦਿੱਤਾ ਗਿਆ ਹੈ। ਡਾ. ਕੁਮਾਰ ਅਗਲੇ ਪੱਕੇ ਵੀਸੀ ਦੀ ਨਿਯੁਕਤੀ ਹੋਣ ਤੱਕ ਚਾਰਜ ਸੰਭਾਲਣਗੇ।ਦੱਸ ਦੇਈਏ ਕਿ ਵੀਸੀ ਡਾ. ਬਹਾਦਰ ਨੇ ਪੰਜਾਬ ਕੈਬਨਿਟ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨਾਲ ਵਿਵਾਦ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਜੋ ਕਿ ਅੱਜ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਜੂਰ ਕੀਤਾ ਗਿਆ ਸੀ।
ਡਾ. ਅਵਿਨਾਸ਼ ਕੁਮਾਰ ਇਸ ਸਮੇਂ ਯੂਨੀਵਰਸਿਟੀ ‘ਚ ਕਾਰਜਭਾਰ ਸੰਭਾਲ ਰਹੇ ਹਨ ਅਤੇ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਜੋਂ ਵੀ ਅਸਥਾਈ ਤੌਰ ‘ਤੇ ਕਾਰਜਭਾਰ ਸੌਂਪਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਇੱਕ ਚਿੱਠੀ ਜਾਰੀ ਕੀਤੀ ਹੈ, ਜਿਸ ਰਾਹੀਂ ਇਹ ਨਿਯੁਕਤੀ ਤੁਰੰਤ ਪ੍ਰਭਾਵ ਰਾਹੀਂ ਕੀਤੀ ਗਈ ਹੈ।