The Summer News
×
Monday, 29 April 2024

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਸੁਲਤਾਨਪੁਰ ਲੋਧੀ : ( ਸੁਰਿੰਦਰ ਸਿੰਘ ਬੱਬੂ ) : ਕਪੂਰਥਲਾ ਜ਼ਿਲ੍ਹੇ ਦੇ ਪਿੰਡ ਪ੍ਰਵੇਜ ਨਗਰ  ਵਿਖੇ  ਸਮੂਹ ਗ੍ਰਾਮ ਸਰਪੰਚ ਭੁਪਿੰਦਰ ਸਿੰਘ  ਅਤੇ ਪਿੰਡ ਦੇ ਮੁਹੱਤਵਰ ਪਿੰਡ ਵਾਸੀਆਂ ਦੀ ਅਗਵਾਈ ‘ਚ ਪਿੰਡ ਦੇ  ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ।  ਤੀਆਂ ਪ੍ਰੋਗਰਾਮ ਦੌਰਾਨ  ਕੁੜੀਆਂ ਨੇ ਗਿੱਧਾ ਬੋਲੀਆਂ,ਪੀਘਾਂ ਝੂਟਕੇ ਰੰਗ ਬੰਨ੍ਹਿਆ ।ਗੱਲਬਾਤ ਕਰਦਿਆਂ ਪੇਕੇ ਪਿੰਡ ਆਇਆ ਲੜਕੀਆਂ ਨੇ ਦੱਸਿਆਂ ਕਿ ਸਾਡੇ ਪਿੰਡ ਪਹਿਲੀ ਵਾਰ ਗ੍ਰਾਮ ਪੰਚਾਇਤ ਅਤੇ ਸਰਪੰਚ ਭੁਪਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਪ੍ਰੋਗਰਾਮ ਹੋਇਆਂ ਇਸ ਮੌਕੇ ਤੇ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਨੇ ਕਿਹਾ ਕੀਂ ਸਾਨੂੰ ਪਿੰਡ ਵਿਚ ਪਿਹਲੀ ਵਾਰ ਤੀਆਂ ਦਾ ਤਿਉਹਾਰ ਮਨਾਉਣ ਤੇ ਬਹੁਤ ਵਧੀਆਂ ਲੱਗਿਆ ਤੇ ਉਹਨਾਂ ਕਿਹਾ ਕਿ ਪ੍ਰੋਗਰਾਮ ਤੇ ਆ ਕੇ ਸਾਨੂੰ ਆਪਣਾ ਪੁਰਾਣਾ ਬਚਪਨ ਵੀ ਯਾਦ ਆ ਗਿਆ ।


ਸਰਪੰਚ ਭੁਪਿੰਦਰ ਸਿੰਘ  ਨੇ ਪ੍ਰੋਗਰਾਮ ਤੇ ਆਇਆ ਲੜਕੀਆ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਕੀਤਾ ਤੇ ਉਨ੍ਹਾ ਕਿਹਾ ਕਿ ਤੀਆਂ ਦਾ ਪ੍ਰੋਗਰਾਮ ਆਉਣ ਵਾਲੀ ਪੀੜੀ ਲਈ ਸੇਧ ਹੈ। ਤੇ ਆਖਿਰ ਵਿੱਚ ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਸੱਭਿਆਚਾਰਕ, ਵਿਰਾਸਤ ਨੂੰ ਸੰਭਾਲਣ ਬਾਰੇ ਠੋਸ ਕਦਮ ਚੁੱਕਣ ਤਾਂ ਜੋ ਸਾਡਾ ਪੰਜਾਬੀ ਵਿਰਸਾ ,ਪੁਰਾਤਨ ਚੀਜਾ ਆਉਣ ਵਾਲੀ ਪੀੜ੍ਹੀ ਲਈ ਸਹਾਈ ਹੋਣ ।


ਇਸ ਪ੍ਰੋਗਰਾਮ ਵਿੱਚ ਗਿੱਧਾ ਭੰਗੜਾ ਤੇ ਬੱਚਿਆਂ ਵੱਲੋਂ ਵੱਖਰੇ ਵੱਖਰੇ ਤਰੀਕੇ ਨਾਲ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੋਕੇ ਤੇ ਸਰਪੰਚ ਭੁਪਿੰਦਰ ਸਿੰਘ ਕਰਨਵੀਰ ਸਿੰਘ, ਰਾਜੂ ਭੂਈ,ਚਰਨਜੀਤ ਸਿੰਘ ਮੈਂਬਰ,ਸਤਪਾਲ,ਲਾਭ ਸਿੰਘ ਮੰਗਾ ਮਹਿਰਾ,ਪਿਆਰਾ,ਦੀਪ ਹਲਵਾਈ, ਬਿੱਟੂ ਹਲਵਾਈ, ਸੰਤੋਖ ਸਿੰਘ ਫੌਜੀ, ਬੀਰਾ ਹਲਵਾਈ, ਮਿੰਟਾ ਮੈਂਬਰ,ਬੱਗਾ,ਲੱਖਾ, ਨੰਬਰਦਾਰ,ਰਾਜੂ ਮਿਸਤਰੀ, ਬਲਕਾਰ ਸਿੰਘ,ਪਰਮਿੰਦਰ ਕੌਰ, ਆਸ਼ਾ ਰਾਣੀ, ਪਿੰਕੀ, ਰੇਨੂੰ, ਅਨੀਤਾ, ਕਾਜਲ, ਨੀਤੂ, ਪਲਵੀ, ਪ੍ਰਿਆ,ਸਰੋਜ ਰਾਣੀ,ਬਲਬੀਰ ਕੌਰ ਸੱਤੋ, ਨਰਿੰਦਰ ਕੌਰ ਥਾਣੇਦਾਰਨੀ ਆਦਿ ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰ ਤੇ ਸਕੂਲ ਸਟਾਫ ਮੌਕੇ ਤੇ ਮੌਜੂਦ ਸਨ।


Story You May Like