The Summer News
×
Tuesday, 21 May 2024

ਸਲਮਾਨ ਖਾਨ ਨੂੰ ਮਿਲੀ ਧਮਕੀ, ਕਿਹਾ “ਫਿਲਹਾਲ ਕੁਝ ਨਹੀਂ ਅਗਲੀ ਵਾਰ ਮਿਲੇਗਾ ਵੱਡਾ ਝਟਕਾ”

ਚੰਡੀਗੜ੍ਹ – ਅਦਾਕਾਰ ਸਲਮਾਨ ਖਾਨ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਦਸ ਦਈਏ ਕਿ ਇਕ ਇੰਟਰਵਿਊ ਦੌਰਾਨ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਸਲਮਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਜਿਸ ਤੋਂ ਬਾਅਦ ਸਲਮਾਨ ਖਾਨ ਦੇ PA ਨੂੰ ਇਕ Email ਦੁਆਰਾ ਧਮਕੀ ਭਰੀਆਂ ਮੈਸੇਜ ਆਈਆ। ਇਸ ਦੌਰਾਨ ਸਲਮਾਨ ਖਾਨ ਦੀ ਸੁਰਖਿਆਂ ਦੇ ਕੜੇ ਪ੍ਰਬੰਧ ਕਰ ਦਿੱਤੇ ਗਏ ਹਨ। ਮੁੰਬਈ ਪੁਲਿਸ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰਖਿਆਂ ਦੇ ਸਖਤ ਪ੍ਰਬੰਧ ਕਰ ਦਿੱਤੇ ਹਨ। ਇਸ ਦੇ ਨਾਲ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ, ਉਸ ਦੇ ਸਹਿਯੋਗੀ ਗੋਲਡੀ ਬਰਾੜ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਬਾਂਦਰਾ ਥਾਣੇ ਵਿੱਚ ਸਲਮਾਨ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਸਲਮਾਨ ਦੇ ਦੋਸਤ ਪ੍ਰਸ਼ਾਂਤ ਗੁੰਜਾਲਕਰ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਮੁੰਬਈ ਪੁਲਿਸ ਨੇ ਲਾਰੈਂਸ ਬਿਸ਼ਨੋਈ, ਉਸਦੇ ਸਹਿਯੋਗੀ ਗੋਲਡੀ ਬਰਾੜ ਅਤੇ ਈਮੇਲ ਭੇਜਣ ਵਾਲੇ ਰੋਹਿਤ ਗਰਗ ਦੇ ਖਿਲਾਫ ਐਫਆਈਆਰ ਦਰਜ ਕੀਤੀ।


"ਦਸ ਦਈਏ ਕਿ ਸਲਮਾਨ ਖਾਨ ਦੇ ਦੋਸਤ ਨੇ ਧਮਕੀ ਵਿੱਚ ਲਾਰੈਂਸ ਬਿਸ਼ਨੋਈ ਦੇ ਸਹਿਯੋਗੀ ਗੋਲਡੀ ਨੇ ਕੀ ਕਿਹਾ ਉਸ ਦਾ ਖੁਲਾਸਾ ਕੀਤਾ ਹੈ। ਪ੍ਰਸ਼ਾਂਤ ਨੇ ਦਸਿਆ ਕਿ ਕੀ ਸਲਮਾਨ ਨੇ ਲਾਰੇਂਸ ਬਿਸ਼ਨੋਈ ਦਾ ਇੰਟਰਵਿਊ ਦੇਖਿਆ ਹੈ, ਜੋ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਹੈ, ਜਿੱਥੇ ਉਸ ਨੇ ਸਲਮਾਨ ਨੂੰ ਕਾਲੇ ਹਿਰਨ ਨੂੰ ਮਾਰਨ ਲਈ ਮੁਆਫੀ ਮੰਗਣ ਲਈ ਕਿਹਾ ਹੈ। ਜੇਕਰ ਉਹ (ਸਲਮਾਨ) ਮੁਆਫੀ ਨਹੀਂ ਮੰਗੇਗਾ ਤਾਂ ਨਤੀਜੇ ਭੁਗਤਣ ਲਈ ਤਿਆਰ' ਰਹਿਣ ਲਈ ਕਿਹਾ ਸੀ।"


"ਇਸ ਦੇ ਨਾਲ ਹੀ ਕਿਹਾ ਕਿ ਗੋਲਡੀ ਬਰਾੜ ਨੇ ਤੇਰੇ ਬੌਸ ਸਲਮਾਨ ਨਾਲ ਗਲ ਕਰਨੀ ਹੈ। ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਦੇਖ ਹੀ ਲਿਆ ਹੋਵੇਗਾ ਉਸਨੇ ਸਾਈਦ, ਨਹੀਂ ਦੇਖਿਆ ਤਾਂ ਬੋਲ ਦੇਣਾ ਕਿ ਦੇਖ ਲਵੇ। ਜੇਕਰ ਮਾਮਲਾ ਇੱਥੇ ਹੀ ਖਤਮ ਕਰਨਾ ਹੈ ਤਾਂ ਗੱਲ ਕਰਵਾ ਦੇਣਾ। ਹਾਲੇ ਸਮਾਂ ਰਹਿੰਦੇ ਹੀ ਸੂਚਿਤ ਕਰ ਦਿੱਤਾ ਹੈ, ਅਗਲੀ ਬਾਰ ਝਟਕਾ ਹੀ ਦੇਖਣ ਨੂੰ ਮਿਲੇਗਾ।"


ਇਕ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਸਲਮਾਨ ਖਾਨ ਨੇ ਕਾਲੇ ਹਿਰਨ ਨੂੰ ਮਾਰ ਕੇ ਉਨ੍ਹਾਂ ਦੇ ਸੱਭਿਆਚਾਰ ਦਾ ਅਪਮਾਨ ਕੀਤਾ ਹੈ। ਜਿਸ ਕਰਕੇ ਉਹਨਾਂ ਨੂੰ ਕਿਹਾ ਕਿ ਸਲਮਾਨ ਮੁਆਫੀ ਮੰਗ ਲਵੇ ਜਾਂ ਫਿਰ ਅਸੀਂ ਉਸ ਨੂੰ ਮਾਰ ਦੇਵਾਂਗੇ।

Story You May Like