The Summer News
×
Sunday, 12 May 2024

ਲੜਕੀ ਨਾਲ ਕੁੱਟਮਾਰ ਅਤੇ ਦਰਿੰਦਗੀ ਦੀ ਹੋਈ ਹੱਦ ਪਾਰ, Video ਦੇਖ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ - ਦਿੱਲੀ ਵਿੱਚ ਲੜਕੀ ਦੇ ਨਾਲ ਦਰਿੰਦਗੀ ਦਾ ਮਾਮਲੇ ਸਾਹਮਣੇ ਆਇਆ ਹੈ। ਦੱਸ ਦਈਏ ਕਿ ਲੜਕੀ ਦੀ ਕੁੱਟਮਾਰ ਕਰਨ ਤੇ ਉਸ ਨੂੰ ਕਾਰ ਵਿਚ ਜ਼ਬਰਦਸਤੀ ਬਿਠਾਏ ਜਾਣ ਦਾ ਵੀਡੀਓ ਵਾਇਰਲ ਹੋਇਆ ਹੈ। ਮੀਡੀਆ ਸੂਤਰਾਂ ਮੁਤਾਬਕ ਇਹ ਘਟਨਾ ਰਾਜਧਾਨੀ ਦੇ ਮੰਗੋਲਪੁਰੀ ਇਲਾਕੇ ਦੀ ਹੈ। ਪੁਲਸ ਨੇ ਦੱਸਿਆ ਕਿ ਦੋ ਲੜਕੇ ਅਤੇ ਇਕ ਲੜਕੀ ਨੇ ਉਬੇਰ ਰਾਹੀਂ ਰੋਹਿਣੀ ਤੋਂ ਵਿਕਾਸਪੁਰੀ ਲਈ ਕਾਰ ਬੁੱਕ ਕੀਤੀ ਸੀ। ਅਚਾਨਕ ਕਾਰ ਦੇ ਵਿਚਕਾਰ ਦੋ ਲੜਕਿਆਂ ਅਤੇ ਇੱਕ ਲੜਕੀ ਵਿੱਚ ਝਗੜਾ ਹੋ ਗਿਆ। ਲੜਕਾ ਜ਼ਬਰਦਸਤੀ ਕੁੜੀ ਨੂੰ ਕਾਰ ਦੇ ਅੰਦਰ ਬਿਠਾ ਦਿੰਦਾ ਹੈ। ਵੀਡੀਓ 'ਚ ਇਹ ਹਰਕਤ ਸਾਫ ਦਿਖਾਈ ਦੇ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


 

Story You May Like