The Summer News
×
Wednesday, 22 May 2024

ਉਰਫੀ ਨੂੰ ਦੇਖ ਕੇ ਸੰਨੀ ਲਿਓਨ ਨੇ ਕੀਤਾ ਕੁਝ ਅਜਿਹਾ ਵਾਇਰਲ ਹੋਈ ਵੀਡੀਓ, ਦੇਖੋ

ਚੰਡੀਗੜ੍ਹ - ਉਰਫੀ ਜਾਵੇਦ ਆਪਣੇ ਵੱਖਰੇ ਫੈਸ਼ਨ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ।   ਹਾਲਾਂਕਿ ਉਰਫੀ ਨੂੰ ਆਪਣੇ ਕੱਪੜਿਆਂ ਕਾਰਨ ਤਾਰੀਫ ਤੋਂ ਜ਼ਿਆਦਾ ਕਈ ਬੇਜ਼ਿੱਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਖੈਰ ਇਸ ਦੇ ਬਾਵਜੂਦ ਵੀ ਉਹ ਅਜਿਹੇ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਜੋ ਉਸ ਨੂ ਚੰਗਾ ਲਗਦਾ ਹੈ ਉਹ ਕਰਦੀ ਹੈ। ਬਾਲੀਵੁੱਡ ਦੇ ਕਈ ਅਦਾਕਾਰ ਉਰਫੀ ਦੇ ਇਸ ਫੈਸ਼ਨ ਦੇ ਦਿਵਾਨੇ ਹਨ। ਕੁਝ ਅਭਿਨੇਤਰੀਆਂ ਨੇ ਤਾਂ ਉਸ ਦੇ ਫੈਸ਼ਨ ਨੂੰ ਕਬੂਲ ਵੀ ਕੀਤਾ। ਅਭਿਨੇਤਰੀ ਸੰਨੀ ਲਿਓਨ ਨੇ ਉਸ ਦੇ ਫੈਸ਼ਨ ਦੀ ਤਾਰੀਫ ਕੀਤੀ ਸੀ।


ਸੰਨੀ ਨੇ ਇਕ ਸ਼ੋਅ ‘ਚ ਉਰਫੀ ਦੀ ਤਾਰੀਫ ਕਰਦੇ ਹੋਏ ਉਸ ਨੂੰ ਦਲੇਰ ਕਿਹਾ ਸੀ। ਇਸ ਦੇ ਨਾਲ ਹੀ ਦਸ ਦਈਏ ਕਿ ਹਾਲ ਹੀ 'ਚ ਦੋਹਾਂ ਨੂੰ ਇਕੱਠੇ ਦੇਖਿਆ ਗਿਆ।  ਮੁੰਬਈ 'ਚ 'OTT ਪਲੇ ਚੇਂਜ ਮੇਕਰ ਐਵਾਰਡਜ਼ 2023' ਫੰਸ਼ਨ ਸੀ, ਜਿੱਥੇ ਟੀਵੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਇੰਡਸਟਰੀ ਤੱਕ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ। ਜਿਸ ਦੌਰਾਨ ਸਨੀ ਤੇ ਉਰਫੀ ਦੀ ਮੁਲਾਕਾਤ ਹੋਈ। ਕੈਮਰੇ ਲਈ ਪੋਜ਼ ਦਿੰਦੇ ਹੋਏ ਉਰਫੀ ਸੰਨੀ ਲਿਓਨ ਨਾਲ ਟਕਰਾ ਗਈ, ਜਿਸ ਤੋਂ ਬਾਅਦ ਦੋਵਾਂ ਨੇ ਮੀਡੀਆ ਲਈ ਇਕੱਠੇ ਪੋਜ਼ ਦਿੰਦੇ ਹੋਏ ਫੋਟੋਸ਼ੂਟ ਕਰਵਾਈਆ।


ਉਰਫੀ ਨੇ ਸੰਨੀ ਨੂੰ ਪਾਈ ਜੱਫੀ


ਉਰਫੀ ਤੇ ਸੰਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇਕ ਪਾਸੇ ਸੰਨੀ ਤੇ ਉਰਫੀ ਦੀ ਕਾਫੀ ਤਾਰੀਫ ਹੋ ਰਹੀ ਹੈ। ਇਸ ਦੇ ਨਾਲ ਹੀ ਉਰਫੀ ਨੂੰ ਮਿਲਣ 'ਤੇ ਸੰਨੀ ਦੇ ਐਕਸਪ੍ਰੈਸ਼ਨ ਦੀ ਚਰਚਾ ਹੋ ਰਹੀ ਹੈ। ਸੰਨੀ ਨੂੰ ਦੇਖ ਕੇ ਉਰਫੀ ਆਪਣੀ ਖੁਸ਼ੀ 'ਤੇ ਕਾਬੂ ਨਹੀਂ ਰੱਖ ਪਾ ਰਹੀ ਹੈ ਤੇ ਉਸ ਦਾ ਹੱਥ ਫੜ ਕੇ ਉਸ ਨੂੰ ਪੋਜ਼ ਦੇਣ ਲਈ ਪਾਪਰਾਜ਼ੀ ਦੇ ਸਾਹਮਣੇ ਲਿਆਉਂਦੀ ਹੈ। ਸੰਨੀ ਉਰਫੀ ਨੂੰ ਜੱਫੀ ਪਾਉਣ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਸੀ। ਇਸ ਦੌਰਾਨ ਜਿਵੇਂ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਆਈ ਤਾਂ ਪ੍ਰਸ਼ੰਸਕਾਂ ਦੇ ਕੁਮੈਂਟ ਆਉਣੇ ਸ਼ੁਰੂ ਹੋ ਗਏ। ਸੰਨੀ ਨੇ ਸਟਰੈਪਲੇਸ ਸ਼ਿਮਰੀ ਡਰੈੱਸ, ਦੂਜੇ ਪਾਸੇ ਉਰਫੀ ਨੇ ਹਮੇਸ਼ਾ ਦੀ ਤਰ੍ਹਾਂ ਪੈਂਟ ਦੇ ਨਾਲ ਇੱਕ ਅਨੋਖਾ ਟਾਪ ਪਾਇਆ ਸੀ। ਜਿਸ ਨੂੰ ਦੇਖ ਕੇ ਹਮੇਸ਼ਾ ਦੀ ਤਰ੍ਹਾ ਪ੍ਰਸ਼ੰਸਕਾਂ ਨੇ ਉਸ ਦੀ ਖੂਬ ਤਾਰੀਫ ਦੇ ਨਾਲ ਅਨੌਖੇ ਕੁਮੇਂਟ ਪਾਸ ਕੀਤੇ।


 

Story You May Like