The Summer News
×
Monday, 20 May 2024

ਟੀਵੀ ਦੀ ਇਹ ਹੌਟ ਅਭਿਨੇਤਰੀ ਜਲਦ ਫਿਲਮ ਵਿੱਚ ਕਾਰਤਿਕ ਨਾਲ ਕਰਨ ਜਾ ਰਹੀ ਕੰਮ, ਦੇਖੋ ਤਸਵੀਰਾਂ

ਚੰਡੀਗੜ੍ਹ : ਹੁਣ ਫਿਲਮ ਇੰਡਸਟਰੀ ਅਤੇ ਟੀਵੀ ਇੰਡਸਟਰੀ ‘ਚ ਜ਼ਿਆਦਾ ਫਰਕ ਨਹੀਂ ਰਿਹਾ ਹੈ। ਕਿਉਂ ਕਿ ਹੁਣ ਜਿੱਥੇ ਟੀਵੀ ‘ਤੇ ਫ਼ਿਲਮੀ ਸਿਤਾਰਿਆਂ ਚਮਕ ਰਹੇ ਹਨ, ਉੱਥੇ ਹੀ ਟੀਵੀ ਅਦਾਕਾਰਾਂ-ਅਭਿਨੇਤਰੀਆਂ ਮਿਹਨਤ ਨਾਲ ਫਿਲਮੀ ਇੰਡਸਟਰੀ ਨਾਲ ਅਦਾਕਾਰੀ ਦਿਖਾ ਰਹੇ ਹਨ। ਟੀਵੀ ਦੇ ਕਈ ਸਿਤਾਰੇ ਅਜਿਹੇ ਹਨ, ਜੋ ਵੱਡੇ ਪਰਦੇ ‘ਤੇ ਨਜ਼ਰ ਆ ਰਹੇ ਹਨ ਤੇ ਇਸ ‘ਚ ਹੁਣ ਜੋ ਨਵਾਂ ਨਾਂ ਜੋੜਿਆ ਜਾ ਰਿਹਾ ਹੈ। ਉਸ ਨੇ ਟੀਵੀ ਇੰਡਸਟਰੀ ਵਿੱਚ ਆਪਣਾ ਬਹੁਤ ਨਾਮ ਬਣਾਇਆ ਹੈ। ਟੀਵੀ  ਜਗਤ ਦੀ ਬੇਹੱਦ ਖੂਬਸੂਰਤ ਅਦਾਕਾਰਾ ਜੈਨੀਫਰ ਵਿੰਗੇਟ, ਜਿਸ ਨੇ ਕਈ ਟੀਵੀ ਸਿਰੀਅਲ ਵਿੱਚ ਕੰਮ ਕੀਤਾ ਹੈ।


ਜੈਨੀਫਰ ਵਿੰਗੇਟ ਦੇ ਫੈਨਜ਼ ਇਸ ਖਬਰ ਤੋਂ ਬਹੁਤ ਖੁਸ਼ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ। ਇੰਨਾ ਹੀ ਨਹੀਂ, ਜੈਨੀਫਰ, ਜਿਸ ਨਾਲ ਬਾਲੀਵੁੱਡ ਡੈਬਿਊ ਦੀ ਚਰਚਾ ਹੈ, ਉਹ ਕਾਰਤਿਕ ਆਰੀਅਨ ਹੈ। ਜਿਨਾਂ ਦੀ ਹਾਲ ਹੀ ਵਿੱਚ ਫਿਲਮ ਸੁਪਰ ਹਿੱਟ ਰਹੀ ਹੈ। ਉਸ ਦੀ ‘ਭੂਲ ਭੁਲਾਇਆ 2’ ਅਜੇ ਵੀ ਬਾਕਸ ਆਫਿਸ ‘ਤੇ ਬਰਕਰਾਰ ਹੈ ਅਤੇ ਕਮਾਈ ਦੇ ਰਿਕਾਰਡ ਬਣਾ ਰਹੀ ਹੈ।


 ਜੈਨੀਫਰ ਜਲਦ ਨਜ਼ਰ ਆਵੇਗੀ ਕਾਰਤਿਕ ਨਾਲ


ਜੈਨੀਫਰ ਇੱਕ ਪ੍ਰੋਜੈਕਟ ਵਿੱਚ ਕਾਰਤਿਕ ਆਰੀਅਨ ਦੇ ਨਾਲ ਨਜ਼ਰ ਆਵੇਗੀ ਤੇ ਇਸ ਤੋਂ ਪੂਰੀ ਸੰਭਾਵਨਾ ਹੈ ਕਿ ਇਹ ਇੱਕ ਫਿਲਮ ਹੋਵੇਗੀ। ਦਰਅਸਲ, ਜੈਨੀਫਰ ਅਤੇ ਕਾਰਤਿਕ ਨੂੰ ਇਕੱਠੇ ਇੱਕ ਪ੍ਰੋਜੈਕਟ ਲਈ ਅਪ੍ਰੋਚ ਕੀਤਾ ਗਿਆ ਅਤੇ ਸੰਭਵ ਤੌਰ ‘ਤੇ ਉਨ੍ਹਾਂ ਵੱਲੋਂ ਫਿਲਮ ਹਾਂ ਵੀ ਕਹਿ ਦਿੱਤੀ ਹੈ, ਇਸ ਗੱਲ ਦੀ ਪੂਰੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਪ੍ਰੋਜੈਕਟ ਹੈ ਜਾਂ ਕੋਈ ਫਿਲਮ।


ਕਾਰਤਿਕ ਅਤੇ ਜੈਨੀਫਰ ਦੀ ਜੋੜੀ ਰਹੇਗੀ ਹਿੱਟ


ਜੈਨੀਫਰ ਇਸ ਸਮੇਂ ਸਭ ਤੋਂ ਮਸ਼ਹੂਰ ਅਤੇ ਦਰਸ਼ਕਾਂ ਦੀ ਪਸੰਦੀਦਾ ਟੀਵੀ ਅਦਾਕਾਰਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਉਸ ਦਾ ਨਾਂ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਅਭਿਨੇਤਰੀਆਂ ਵਿੱਚ ਸ਼ਾਮਲ ਹੈ। ਜੈਨੀਫਰ ਵਿੰਗੇਟ ਨੇ ਕਈ ਵੱਡੇ ਟੀਵੀ ਨਾਟਕਾਂ ਵਿੱਚ ਅਹਿਮ ਭੂਮਿਕਾਂ ਅਦਾ ਕੀਤੀ ਜਿਵੇਂ ਕਿ ‘ਬੇਹੱਦ’, ‘ਬੇਪਨਾਹ’ ‘ਚ ਕੰਮ ਕਰਕੇ ਆਪਣੀ ਪਛਾਣ ਬਣਾਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਰਤਿਕ ਆਰੀਅਨ ਅਤੇ ਉਨ੍ਹਾਂ ਦੀ ਜੋੜੀ ਬਹੁਤ ਹੌਟ ਦਿਖਾਈ ਦੇਵੇਗੀ।


Story You May Like