The Summer News
×
Friday, 10 May 2024

ਰੱਖਿਆ ਮੰਤਰੀ ਨੇ ਸ਼ੁਰੂ ਕੀਤੀ ਅਗਨੀਪਥ ਯੋਜਨਾ, ਜਾਣੋ ਇਸ ਯੋਜਨਾ ਬਾਰੇ

ਦਿੱਲੀ : ਭਾਰਤੀ ਫੌਜ ਦੀ ਨਵੀਂ ਭਰਤੀ ਯੋਜਨਾ ਦਾ ਨਾਂ ‘ਅਗਨੀਪਥ’ ਹੈ। ਇਸ ਤਹਿਤ ਹਥਿਆਰਬੰਦ ਬਲਾਂ ‘ਚ ਭਰਤੀ ਹੋਣ ਵਾਲੇ ਜਵਾਨਾਂ ਨੂੰ ‘ਅਗਨੀਵੀਰ’ ਕਿਹਾ ਜਾਏਗਾ। ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ‘ਅਗਨੀਪਥ’ ਯੋਜਨਾ ਫੌਜ ਨੂੰ ਮਜ਼ਬੂਤ ਕਰੇਗੀ। ਇਸ ਦੌਕਾਨ ਖੁਸ਼ੀ ਦੀ ਗੱਲ ਇਹ ਹੈ ਕਿ ਥੋੜ੍ਹੇ ਸਮੇਂ ਲਈ ਆਰਮੀ ‘ਚ ਨੌਕਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਸੁਪਨਾ ਵੀ ਪੂਰਾ ਹੋਵੇਗਾ।


ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਤਿੰਨਾਂ ਸੇਨਾਵਾਂ ਦੇ ਮੁਖੀਆਂ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਅਗਨੀਪਥ ਨਾਮਕ ਭਰਤੀ ਯੋਜਨਾ ਦੀ ਸ਼ੁਰੂਆਤ ਕੀਤੀ। ਨਵਾਂ ਭਰਤੀ ਮਾਡਲ ਆਲ-ਇੰਡੀਆ ਮੈਰਿਟ-ਅਧਾਰਿਤ ਚੋਣ ਪ੍ਰਕਿਰਿਆ ‘ਤੇ ਅਧਾਰਤ ਹੈ ਜੋ 17.5 ਤੋਂ 21 ਸਾਲ ਦੀ ਉਮਰ ਦੇ ਮਰਦਾਂ ਅਤੇ ਔਰਤਾਂ ਨੂੰ ਚਾਰ ਸਾਲਾਂ ਦੀ ਮਿਆਦ ਲਈ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ।


Story You May Like