The Summer News
×
Tuesday, 14 May 2024

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ ਨੂੰ ਲੱਗਣ ਵਾਲਾ ਹੈ ਵੱਡਾ ਝਟਕਾ, ਜਾਣੋ ਕਾਰਣ

ਚੰਡੀਗੜ੍ਹ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ 14 ਸਾਲਾਂ ਤੋਂ ਚੱਲ ਰਿਹਾ ਹੈ। ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਫੈਨਜ਼ ਲਈ ਇਕ ਬੁਰੀ ਖਬਰ ਸਾਹਮਣੇ ਆਈ ਹੈ। 14 ਸਾਲਾਂ ਤੋਂ ਕੰਮ ਕਰ ਰਹੇ ਤਾਰਕ ਯਾਨੀ ਕਿ ਸ਼ੈਲੇਸ਼ ਲੋਢਾ ਸ਼ੋਅ ਨੂੰ ਜਲਦ ਹੀ ਅਲਵਿਦਾ ਕਹਿਣ ਵਾਲੇ ਹਨ। ਪਿਛਲੇ ਇਕ ਮਹੀਨੇ ਤੋਂ ਸ਼ੈਲੇਸ਼ ਨੇ ਸ਼ੋਅ ਦੀ ਸ਼ੂਟਿੰਗ ਬੰਦ ਕਰ ਦਿੱਤੀ ਹੈ। ਸਵਾਲ ਇਹ ਹੈ ਕਿ ਬਿਨਾਂ ਤਾਰਕ ਦੇ ਜੇਠਾ ਲਾਲ ਦਾ ਦਿਲ ਕਿਵੇਂ ਲੱਗੇਗਾ। ਜੀ ਹਾਂ, ਸ਼ੋਅ ਦੀ ਮੁੱਖ ਭੂਮਿਕਾ ਨਿਭਾ ਰਹੇ ਜੇਠਾ ਲਾਲ ਅਤੇ ਨਾਲ ਹੀ ਦਰਸ਼ਕਾਂ ਵੱਲੋਂ ਵੀ ਇਹ ਚਿੰਤਾ ਜਿਤਾਈ ਜਾ ਰਹੀ ਹੈ ਕਿ ਹੁਣ ਸ਼ੋਅ ਦਾ ਕੀ ਬਣੇਗਾ। ਫੈਨਜ਼ ਨੂੰ ਜੇਠਾ ਲਾਲ ਅਤੇ ਮਹਿਤਾ ਦੀ ਜੋੜੀ ਬਹੁਤ ਪਸੰਦ ਹੈ।


ਸ਼ੋਅ ‘ਚ ਸ਼ੈਲੇਸ਼ ਲੋਢਾ ਜਾਣੋ ਕੀ ਭੂਮਿਕਾ ਨਿਭਾ ਰਹੇ ਨੇ


ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ ਵਿੱਚ ਸ਼ੈਲੇਸ਼ ਲੋਢਾ ਦੀ ਅਹਿਮ ਭੂਮਿਕਾ ਰਹੀ ਹੈ। ਸ਼ੈਲੇਸ਼ ਇਕ ਅਦਾਕਾਰ ਹੋਣ ਦੇ ਨਾਲ ਕਵੀ, ਕਾਮੇਡੀਅਨ ਅਤੇ ਲੇਖਕ ਵੀ ਰਹੇ ਹਨ। ਸ਼ੈਲੇਸ਼ ਨੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ ਵਿੱਚ 14 ਸਾਲ ਕੰਮ ਕੀਤਾ ਹੈ। ਸ਼ੈਲੇਸ਼ ਨੇ ਦਰਸ਼ਕਾਂ ਨੂੰ ਸ਼ੋਅ ਦੌਰਾਨ ਮਨੋਰਜ਼ਨ ਦੇ ਨਾਲ ਸਮਝਦਾਰੀ ਦੀਆਂ ਗੱਲਾਂ ਕਰਕੇ ਸਿੱਖਿਆ ਵੀ ਦਿੱਤੀ।


ਜਾਣੋ ਕਿਉਂ ਸ਼ੈਲੇਸ਼ ਛੱਡ ਰਹੇ ਸ਼ੋਅ


ਸ਼ੈਲੇਸ਼ ਲੋਢਾ ਨੇ ਸ਼ੋਅ ਛੱਡਣ ਦੀ ਵਜ੍ਹਾ ਦੱਸੀ ਕਿ ਉਹ ਸ਼ੋਅ ਦੇ ਨਿਰਮਾਤਾ ਤੋਂ ਖੁਸ਼ ਨਹੀਂ ਹਨ। ਸ਼ੈਲੇਸ਼ ਨੇ ਇਹ ਵੀ ਵਜ੍ਹਾ ਦੱਸੀ ਕਿ ਉਹ ਆਪਣੇ Contract ਤੋਂ ਖੁਸ਼ ਨਹੀਂ ਹਨ। ਇਕ ਇੰਟਰਵਿਊ ਵਿੱਚ ਸ਼ੈਲੇਸ਼ ਨੇ ਕਿਹਾ ਕਿ ਉਹ ਆਪਣੀ ਪ੍ਰਤਿਭਾ ਕਿੱਥੇ ਹੋਰ ਨਹੀਂ ਦਿਖਾ ਪਾ ਰਹੇ ਹਨ। ਸ਼ੈਲੇਸ਼ ਨੂੰ ਕਈ ਸ਼ੋਅ ਦੇ ਆਫਰ ਆਏ ਪਰ ਉਹ ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ ਦੌਰਾਨ ਕਿਸੇ ਹੋਰ ਸ਼ੋਅ ਨੂੰ ਹਾਂ ਨਹੀਂ ਕਹਿ ਪਾਏ।


Story You May Like