The Summer News
×
Sunday, 28 April 2024

ਇਸ ਸਿਟੀ ਵਿੱਚ ਕੋਵਿਡ 19 ਦੇ ਮਾਮਲੇ ਵੱਧ ਕੇ ਹੋਏ ਇੰਨੇ, ਜਾਣੋ ਅੰਕੜੇ

ਚੰਡੀਗੜ੍ਹ : ਨਿਊਯਾਰਕ ਵਿਖੇ ਹੁਣ ਇੱਕ ਵਾਰ ਫਿਰ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰ ਲਿਆ ਹੈ। ਨਿਊਯਾਰਕ ਵਿੱਚ ਕੋਵਿਡ 19 ਦੇ ਮਾਮਲੇ ਵਧਦੇ ਜਾ ਰਹੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਿਊਯਾਰਕ ਵਿੱਚ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਨਿਊਯਾਰਕ ਵਿੱਚ ਰਹਿੰਦੇ ਲੋਕਾਂ ਨੂੰ ਬਾਹਰ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ ਅਤੇ ਭੀੜ ਭੜਾਕੇ ਵਾਲੀ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ।


ਇਹ ਨਿਊਯਾਰਕ ਲਈ ਚਿੰਤਾਜਨਕ ਸਥਿਤੀ ਹੈ, ਕਿਉਂਕਿ ਕੋਰੋਨਾ ਦਾ ਦਰ ਕਦੇ ਵੱਧ ਰਿਹਾ ਹੈ ਅਤੇ ਕਦੇ ਘੱਟ ਰਿਹਾ ਹੈ। ਇਸ ਦੌਰਾਨ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਕਿ ਫਿਲਹਾਲ ਸਥਿਤੀ ਅਜਿਹੀ ਨਹੀਂ ਹੈ ਕਿ ਇੱਥੇ ਮਾਸਕ ਲਗਾਉਣਾ ਲਾਜ਼ਮੀ ਕੀਤਾ ਜਾਵੇ। ਕਿਉਂਕਿ ਜੇਕਰ ਸੱਤ ਦਿਨਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 7 ਦਿਨਾਂ ਦੇ ਅੰਕੜੇ 5.18 % ਹਨ।


Story You May Like