The Summer News
×
Monday, 20 May 2024

ਪੰਜਾਬ ਦੀ ਮੁਲਾਜ਼ਮ ਲਹਿਰ ਦੇ ਬਾਨੀ ਤਰਲੋਚਨ ਸਿੰਘ ਰਾਣਾ ਨਹੀਂ ਰਹੇ

ਚੰਡੀਗੜ੍ਹ : ਪੰਜਾਬ ਦੀ ਮੁਲਾਜ਼ਮ ਲਹਿਰ ਦੇ ਬਾਨੀ ਤਰਲੋਚਨ ਸਿੰਘ ਰਾਣਾ ਨਹੀਂ ਰਹੇ। ਤਰਲੋਚਨ ਸਿੰਘ ਰਾਣਾ 92 ਸਾਲਾਂ ਦੀ ਉਮਰੇ ਸਦੀਵੀਂ ਵਿਛੋੜਾ ਦੇ ਗਏ। ਰਾਣਾ ਨੇ ਬੀਤੀ ਰਾਤ ਮੁਹਾਲੀ ਦੇ ਇਕ ਹਸਪਤਾਲ ਵਿਚ ਦਮ ਤੋੜਿਆ। ਤਰਲੋਚਨ ਸਿੰਘ ਰਾਣਾ ਦੀ ਦੇਹ ਇਕ ਫਰਵਰੀ ਨੂੰ PGI ਨੂੰ ਦਾਨ  ਕੀਤੀ ਜਾਵੇਗੀ। ਤਰਲੋਚਨ ਸਿੰਘ ਰਾਣਾ 1989 ਨੂੰ ਬਤੌਰ ਬਲਾਕ ਪ੍ਰਾਇਮਰੀ ਅਫਸਰ ਰਿਟਾਇਰ ਹੋਏ ਸਨ। ਕੇਂਦਰੀ ਡੀ ਏ ਨੂੰ ਪੰਜਾਬ ਦੇ ਮੁਲਾਜ਼ਮਾਂ ਉਪਰ ਲਾਗੂ ਕਰਵਾਉਣ ਲਈ ਰਾਣਾ ਦੀ ਅਹਿਮ ਭੂਮਿਕਾ ਹੈ। ਤਰਲੋਚਨ ਸਿੰਘ ਰਾਣਾ ਨੇ ਆਪਣਾ ਰੋਪੜ ਵਾਲਾ ਜੱਦੀ ਮਕਾਨ ਮੁਲਾਜ਼ਮ ਵਰਗ ਦੇ ਕਾਰਜਾਂ ਲਈ ਭੇਟ ਕੀਤਾ ਹੈ।

Story You May Like