The Summer News
×
Friday, 10 May 2024

ਜੇਕਰ ਤੁਸੀਂ ਜ਼ਿੰਦਗੀ ਦੇ ਹਰ ਕਦਮ 'ਤੇ ਪਾਉਣਾ ਚਾਹੁੰਦੇ ਹੋ ਸਫਲਤਾ, ਤਾਂ ਅਪਣਾਓ ਇਹ ਮੂਲ ਮੰਤਰ ਆਸਾਨੀ ਨਾਲ ਮਿਲੇਗੀ ਮੰਜ਼ਿਲ

ਚੰਡੀਗੜ੍ਹ : ਹਰ ਕੋਈ ਆਪਣੇ ਕਿਸੇ ਨਾ ਕਿਸੇ ਕੰਮ 'ਚ ਸਫਲ ਹੋਣਾ ਚਾਹੁੰਦਾ ਹੈ,ਪ੍ਰੰਤੂ ਸਫਲ ਹੋਣ ਲਈ ਸਾਨੂੰ ਬਹੁਤ ਸਾਰਾ ਸੰਘਰਸ਼ ਕਰਨਾ ਪੈਦਾ ਹੈ,ਤਾਂ ਕਿਤੇ ਜਾ ਕੇ ਸਾਡੀ ਮਿਹਨਤ
ਸਫਲ ਹੁੰਦੀ ਹੈ, ਕਿਉਂਕਿ ਸਫਲਤਾ ਦੀ ਕੁੰਜੀ ਮਿਹਨਤ ਨਾਲ ਹੀ ਪ੍ਰਾਪਤ ਹੁੰਦੀ ਹੈ। ਕਹਿੰਦੇ ਹਨ ਕਿ ਜਿਸ ਤਰ੍ਹਾਂ ਭਟਕਣ ਤੋਂ ਬਿਨਾਂ ਮੰਜ਼ਿਲ ਪ੍ਰਾਪਤ ਨਹੀਂ ਹੁੰਦੀ, ਉਸੇ ਤਰ੍ਹਾਂ ਬਿਨਾਂ ਮਿਹਨਤ ਅਤੇ ਸੰਘਰਸ਼ ਤੋਂ ਸਫਲਤਾ ਪ੍ਰਾਪਤ ਨਹੀਂ ਹੁੰਦੀ। ਜੀਵਨ ਵਿੱਚ ਉਹੀ ਲੋਕ ਸਫਲ ਹੁੰਦੇ ਹਨ, ਜੋ ਆਪਣੇ ਟੀਚੇ ਲਈ ਲਗਾਤਾਰ ਮਿਹਨਤ ਕਰਦੇ ਹਨ।


ਤੁਹਾਨੂੰ ਦਸ ਦਿੰਦੇ ਹਾਂ ਕਿ ਇਸ ਦੇ ਕੁਝ ਮੂਲ ਮੰਤਰ ਵੀ ਹੁੰਦੇ ਹਨ, ਤੇ ਜੋ ਇਨਸਾਨ ਇਹਨਾਂ ਨੂੰ ਅਪਣਾ ਲੈਂਦਾ ਹੈ, ਉਸ ਨੂੰ ਸਫ਼ਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ।


1.ਜਾਣੋ ਦੂਰਦਰਸ਼ਿਤਾ (foresight) ਬਾਰੇ : 


ਦਸ ਦਿੰਦੇ ਹਾਂ ਕਿ ਸੋਚਣ ਜਾਂ ਸਮਝਣ ਦੇ ਗੁਣਾਂ ਨੂੰ ਦੂਰਦਰਸ਼ਿਤਾ ਕਿਹਾ ਜਾਂਦਾ ਹੈ, ਭਾਵ ਜਦੋਂ ਤੁਸੀਂ ਆਪਣੇ ਮਿਥੇ ਟੀਚੇ ਦੇ ਔਖੇ ਸਮੇਂ 'ਚ ਹੋਵੋਗੇ,ਤਾਂ ਉਸ ਸਮੇਂ ਇਹ ਦੂਰਦਰਸ਼ਿਤਾ ਤੁਹਾਡੇ ਕੰਮ ਆਵੇਗੀ। ਕਿਉਂਕਿ ਜੋ ਸੁਪਨੇ ਅਸੀਂ ਦੇਖਦੇ ਹਾਂ ਆਪਣੀ ਸਫਲਤਾ ਨੂੰ ਮਿਹਨਤ ਕਰਕੇ ਹਾਸਲ ਕਰਨ ਲਈ ਤਾਂ ਉਹਨਾਂ ਨੂੰ ਪੂਰਾ ਕਰਨ ਲਈ ਸਾਡੀ ਦੂਰਦਰਸ਼ਿਤਾ ਹੀ ਕੰਮ ਆਉਂਦੀ ਹੈ, ਤੇ ਸਫਲ ਹੋਣ 'ਚ ਸਾਡੀ ਮਦਦ ਕਰਦੀ ਹੈ।


2. ਮਿਹਨਤ :


ਜੇਕਰ ਤੁਸੀਂ ਆਪਣੇ ਮਿਥੇ ਟੀਚੇ ਲਈ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸਖ਼ਤ ਮਿਹਨਤ ਅਤੇ ਲਗਨ ਸਫਲਤਾ ਦੀ ਕੁੰਜੀ ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਨ ਸਾਧਨ ਹਨ। ਜੇਕਰ ਤੁਸੀਂ ਆਪਣੇ ਮਿਥੇ ਟੀਚੇ 'ਚ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਲਸ ਛੱਡ ਕੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।


3. ਆਤਮ-ਵਿਸ਼ਵਾਸ :


ਜੇਕਰ ਤੁਸੀਂ ਆਪਣੀ ਜ਼ਿੰਦਗੀ 'ਚ ਸਫਲ ਹੋਣਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਡੇ ਵਿਚ ਆਤਮ-ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਇਨਸਾਨ ਆਪਣੇ ਆਪ 'ਚ ਵਿਸ਼ਵਾਸ ਨਹੀਂ ਰੱਖਦੇ, ਤਾਂ ਤੁਸੀਂ ਕਦੇ ਸਫਲਤਾ ਪ੍ਰਾਪਤ ਨਹੀਂ ਕਰ ਸਕੋਗੇ। ਇਸ ਲਈ ਆਪਣੇ ਆਪ ਵਿਚ ਆਤਮ-ਵਿਸ਼ਵਾਸ ਬਣਾਈ ਰੱਖੋ।


4. ਸਮੇਂ ਦੀ ਪਾਬੰਦਤਾ :


ਦਸ ਦੇਈਏ ਕਿ ਸਫਲਤਾ ਰਾਤੋ-ਰਾਤ ਨਹੀਂ ਮਿਲਦੀ, ਇਸ ਨੂੰ ਹਾਸਲ ਕਰਨ ਲਈ ਕਈ ਸਾਲ ਲੱਗ ਜਾਂਦੇ ਹਨ। ਇਸ ਲਈ, ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਸਮੇਂ ਦੀ ਕੀਮਤ ਨੂੰ ਸਮਝਣਾ ਪਵੇਗਾ ਅਤੇ ਸਮੇਂ ਦੇ ਪਾਬੰਦ ਹੋਣਾ ਪਵੇਗਾ। ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ, ਤਾਂ ਤੁਸੀਂ ਆਪਣੇ ਮਿਥੇ ਟੀਚੇ 'ਚ ਸਫਲ ਹੋ ਸਕੋ।
(ਮਨਪ੍ਰੀਤ ਰਾਓ )

Story You May Like