The Summer News
×
Friday, 17 May 2024

ਮਾਰਕੀਟ 'ਚ ਆਏ ਇਹ latest ਇਲੈਕਟ੍ਰਿਕ ਸਕੂਟਰ , ਮਚਾ ਰਹੇ ਹਨ ਧਮਾਲ ਤੁਹਾਨੂੰ ਕਿਹੜਾ ਹੈ ਪਸੰਦ..?

ਚੰਡੀਗੜ੍ਹ : ਦੱਸ ਦੇਈਏ ਕਿ ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਵਧਣ ਕਾਰਨ ਵਾਹਨ ਕੰਪਨੀਆਂ ਵਲੋਂ ਕੋਈ ਨਾ ਕੋਈ ਨਵਾਂ ਇਲੈਕਟ੍ਰਿਕ ਵਾਹਨ ਲਾਂਚ ਹੁੰਦਾ ਰਹਿੰਦਾ ਹੈ। ਜਿਸ 'ਚ ਚਾਰ ਪਹੀਆ ਜਾਂ ਦੋ ਪਹੀਆ ਵਾਹਨ ਸ਼ਾਮਲ ਹੁੰਦੇ ਹਨ। ਅੱਜਦੇ ਸਮੇਂ 'ਚ ਲੋਕੀ ਹਨ ਵਾਹਨਾਂ ਨੂੰ ਜਿਆਦਾ ਖਰੀਦਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਇਲੈਕਟ੍ਰਿਕ ਸਕੂਟਰ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਅੱਜ ਅਸੀਂ ਦੋ ਸ਼ਾਨਦਾਰ ਇਲੈਕਟ੍ਰਿਕ ਸਕੂਟਰਾਂ (TVS iQube 'ਤੇ Hero Vida V1) ਦੀ ਤੁਲਨਾ ਕਰਨ ਬਾਰੇ ਦਸਾਂਗੇ।


1. ਜਾਣੋ ਬ੍ਰੇਕਿੰਗ ਸਿਸਟਮ ਬਾਰੇ :


ਜੇਕਰ ਬ੍ਰੇਕਿੰਗ ਸਿਸਟਮ ਦੀ ਗੱਲ ਕਰੀਏ ਤਾਂ TVS ਨੂੰ ਆਪਣੇ iQube ਇਲੈਕਟ੍ਰਿਕ ਸਕੂਟਰ ਦੇ ਅਗਲੇ ਪਹੀਏ 'ਤੇ ਡਿਸਕ ਬ੍ਰੇਕ ਅਤੇ ਡ੍ਰਮ ਬ੍ਰੇਕ ਦੇ ਨਾਲ ਕੰਬੀ ਬ੍ਰੇਕਿੰਗ ਸਿਸਟਮ ਮਿਲਦਾ ਹੈ। ਇਸ ਦੇ ਨਾਲ ਹੀ Hero Vida V1 ਇਲੈਕਟ੍ਰਿਕ ਸਕੂਟਰ ਦੇ ਫਰੰਟ ਵ੍ਹੀਲ 'ਚ ਡਿਸਕ ਬ੍ਰੇਕ ਅਤੇ ਪਿਛਲੇ ਪਹੀਏ 'ਚ ਡਰਮ ਬ੍ਰੇਕ ਮੌਜੂਦ ਹੈ। ਯਾਨੀ ਦੋਵੇਂ ਇਲੈਕਟ੍ਰਿਕ ਸਕੂਟਰਾਂ ਦਾ ਬ੍ਰੇਕਿੰਗ ਸਿਸਟਮ ਇੱਕੋ ਜਿਹਾ ਹੈ।


2. ਜਾਣੋ ਕੀਮਤ 'ਤੇ ਇਹਨਾ 'ਚ ਅੰਤਰ :


ਜੇਕਰ ਗੱਲ TVS ਦੇ ਇਲੈਕਟ੍ਰਿਕ ਸਕੂਟਰ iQube ਦੀ ਕੀਮਤ ਦੀ ਕਰੀਏ ਤਾਂ ਕੰਪਨੀ ਇਸਨੂੰ 1.61 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚਦੀ ਹੈ।ਇਸਦੇ ਨਾਲ ਹੀ Hero MotoCorp ਆਪਣਾ ਇਲੈਕਟ੍ਰਿਕ ਸਕੂਟਰ Vida V1 1.28 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚਦਾ ਹੈ।ਦੱਸ ਦੇਈਏ ਕਿ ਇਸ ਦੇ ਟਾਪ ਮਾਡਲ ਦੀ ਕੀਮਤ 1.39 ਲੱਖ ਰੁਪਏ ਹੈ। ਇਸਦੇ ਨਾਲ ਹੀ ਜੇਕਰ ਦੋਵਾਂ ਸਕੂਟਰਾਂ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ Hero Vida V1 ਆਪਣੇ ਵਿਰੋਧੀ ਇਲੈਕਟ੍ਰਿਕ ਸਕੂਟਰ TVS iQube ਤੋਂ ਲਗਭਗ 33 ਹਜ਼ਾਰ ਰੁਪਏ ਘੱਟ ਕੀਮਤ 'ਤੇ ਉਪਲਬਧ ਹੈ।


ਜਾਣੋ ਬੈਟਰੀ ਪੈਕ ਬਾਰੇ :


ਜਾਣਕਾਰੀ ਮੁਤਾਬਕ ਇਹਨਾਂ ਦੇ ਬੈਟਰੀ ਪੈਕ ਦੀ ਤਾਂ TVS ਆਪਣੇ ਇਲੈਕਟ੍ਰਿਕ ਸਕੂਟਰ iCube ਵਿੱਚ 4.56 kWh ਦੀ ਸਮਰੱਥਾ ਵਾਲਾ ਲਿਥੀਅਮ-ਆਇਨ ਬੈਟਰੀ ਪੈਕ ਪੇਸ਼ ਕਰਦਾ ਹੈ। ਜਿਸ ਦੇ ਨਾਲ 4400W ਪਾਵਰ BLDC ਇਲੈਕਟ੍ਰਿਕ ਮੋਟਰ ਨੂੰ ਜੋੜਿਆ ਗਿਆ ਹੈ। ਇਸ ਨੂੰ ਪੂਰੀ ਤਰ੍ਹਾਂ ਚਾਰਜ ਹੋਣ 'ਚ 4 ਘੰਟੇ 6 ਮਿੰਟ ਲੱਗਦੇ ਹਨ। ਇਸ ਦੇ ਨਾਲ ਹੀ ਦੱਸ ਦਿੰਦੇ ਹਾਂ ਕਿ Hero Vida V1 ਇਲੈਕਟ੍ਰਿਕ ਸਕੂਟਰ 'ਚ 3.94 kWh ਦੀ ਸਮਰੱਥਾ ਵਾਲਾ ਲਿਥੀਅਮ-ਆਇਨ ਬੈਟਰੀ ਪੈਕ ਦਿੱਤਾ ਗਿਆ ਹੈ। ਜਿਸ ਦੇ ਨਾਲ 6000W ਪਾਵਰ ਵਾਲੀ ਇਲੈਕਟ੍ਰਿਕ ਮੋਟਰ ਜੋੜੀ ਗਈ ਹੈ। TVS iQube ਬੈਟਰੀ ਦੇ ਮਾਮਲੇ 'ਚ Hero Vida ਤੋਂ ਅੱਗੇ ਹੈ ਪਰ Hero Vida V1 'ਚ ਦਿੱਤੀ ਗਈ ਮੋਟਰ ਪਾਵਰ ਜ਼ਿਆਦਾ ਹੈ।


(ਮਨਪ੍ਰੀਤ ਰਾਓ)

Story You May Like