The Summer News
×
Friday, 17 May 2024

ਵਾਹਨ ਦੀ ਇਹ ਛੋਟੀ ਜਿਹੀ ਚੀਜ਼ ਕਰ ਸਕਦੀ ਹੈ ਤੁਹਾਡਾ ਦੁਗਣਾ ਫਾਇਦਾ...

ਚੰਡੀਗੜ੍ਹ : ਦੇਸ਼ ਭਰ 'ਚ ਹਰ ਇਕ ਸ਼ਹਿਰ 'ਚ ਰੋਜ਼ ਕੋਈ ਨਾ ਕੋਈ ਸੜਕ ਹਾਦਸੇ ਅਤੇ ਦੁਰਘਟਨਾਵਾਂ ਵਾਪਰਦੀਆਂ ਰਹਿਦੀਆ ਹਨ, ਜਿਹਨਾਂ ਕਾਰਨ ਬਹੁਤ ਸਾਰੇ ਲੋਕੀਂ ਆਪਣੀ ਜਾਨ ਵੇ ਗੁਵਾ ਲੈਂਦੇ ਹਨ, ਖਾਸਕਰ ਇਹ ਹਾਦਸੇ ਰਾਤ ਨੂੰ ਹਨੇਰੇ ਕਾਰਨ ਵਾਪਰਦੇ ਹਨ, ਦਸ ਦੇਈਏ ਕਿ ਕਈ ਵਾਰ ਰਾਤ ਸਮੇਂ ਡਰਾਈਵਰ ਨੂੰ ਆਪਣੇ ਪਿੱਛੇ ਤੋਂ ਆ ਰਹੇ ਵਾਹਨ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ। ਜਾਣਕਾਰੀ ਅਨੁਸਾਰ ਦਸ ਦਿੰਦੇ ਜਾਂ ਕਿ ਜੇਕਰ ਤੁਸੀ ਰਾਤ ਸਮੇ ਵਾਹਨ ਚਲਾਉਂਦੇ ਹੋ ਤਾਂ ਤੁਹਾਨੂੰ ਦੁਰਘਟਨਾਵਾਂ ਤੋਂ ਬਚਣ ਲਈ ਤੁਹਾਨੂੰ Convex mirror ਜ਼ਰੂਰ ਲਗਾਉਣਾ ਚਾਹੀਦਾ ਹੈ, ਤਾਂ ਜੋ ਤੁਸੀ ਰਾਤ ਨੂੰ ਡਰਾਈਵਿੰਗ ਕਰਦੇ ਸਮੇਂ ਸਾਵਧਾਨ ਰਹਿ ਸਕੋ।


ਚਲੋ ਤੁਹਾਨੂੰ ਕੁਝ ਫਾਇਦੇ ਵੀ ਦਸ ਦਿੰਦੇ ਹਾਂ :


ਜਾਣੋ blind ਸਥਾਨ ਦਾ ਸ਼ੀਸ਼ਾ :


ਇਹ ਸ਼ੀਸ਼ਾ ਰਾਤ ਨੂੰ ਹਾਈਵੇਅ 'ਤੇ ਡਰਾਈਵਰਾ ਲਈ ਗੱਡੀ ਚਲਾਉਂਦੇ ਸਮੇਂ ਕੰਮ ਆਉਂਦਾ ਹੈ , ਜਦੋਂ ਦੋ ਰਸਤੇ ਇਕ ਹੀ ਸਥਾਨ 'ਤੇ ਮਿਲਦੇ ਹੋਣ ਤਾਂ ਇਹ ਸ਼ੀਸ਼ਾ ਉਸ ਸਮੇਂ ਪਿੱਛੇ ਦੀ ਤੇਜ਼ ਰਫ਼ਤਾਰ ਨਾਲ ਆਉਣ ਵਾਲਾ ਵਾਹਨ ਦੇਖੈ ਦੇ ਜਾਂਦਾ ਹੈ, ਜਿਸ ਕਾਰਨ ਡਰਾਈਵਰ ਪਹਿਲਾ ਤੋਂ ਹੀ ਸੁਚੇਤ ਹੋ ਜਾਂਦਾ ਹੈ, ਅਤੇ ਦੁਰਘਟਨਾ ਤੋਂ ਬਚ ਜਾਂਦੀ ਹੈ।


ਜਾਣੋ ਕੰਨਵੈਕਸ ਸ਼ੀਸ਼ੇ ਬਾਰੇ :


ਜਾਣਕਾਰੀ ਅਨੁਸਾਰ ਦਸ ਦਿੰਦੇ ਹਾਂ ਕਿ ਕੰਨਵੈਕਸ ਸ਼ੀਸ਼ੇ ਦੀ ਮਦਦ ਨਾਲ, ਤੁਸੀਂ ਦੂਰੋਂ ਆਉਣ ਵਾਲੇ ਵਾਹਨਾਂ ਨੂੰ ਆਰਾਮ ਨਾਲ ਦੇਖ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਆਪਣੇ ਵਾਹਨ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦੇ ਹੋ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਇਸ ਸ਼ੀਸ਼ੇ ਦੀ ਸਹੀ ਵਰਤੋਂ ਬਾਰੇ ਨਹੀਂ ਜਾਣਦੇ,ਪ੍ਰੰਤੂ ਤੁਹਾਨੂੰ ਦਸ ਦਿੰਦੇ ਹਾਂ ਕਿ ਇਹ ਹਾਦਸਿਆਂ ਨੂੰ ਰੋਕਣ 'ਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ।

Story You May Like