The Summer News
×
Tuesday, 21 May 2024

ਕੌਣ ਹੋਵੇਗਾ ਪੰਜਾਬ ਦਾ ਨਵਾਂ DGP ਤੇ ਚੀਫ਼ ਸੈਕ੍ਰੇਟਰੀ ?

ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਦੀ ਸਰਕਾਰ ਦੇ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕਣ ਲਈ ਭਾਵੇਂ ਹੀ ਭਗਵੰਤ ਮਾਨ ਨੇ 16 ਮਾਰਚ ਦਾ ਸ਼ਡਿਊਲ ਜਾਰੀ ਕੀਤਾ ਹੈ ਪਰ ਉਸ ਤੋਂ ਪਹਿਲਾਂ ਹੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਪੰਜਾਬ ਦਾ ਨਵਾਂ ਡੀ.ਜੀ.ਪੀ. ਅਤੇ ਚੀਫ਼ ਸੈਕ੍ਰੇਟਰੀ ਕੌਣ ਹੋਵੇਗਾ। ਇਸ ਦਾ ਕਾਰਨ ਇਹ ਹੈਕਿ ਸਰਕਾਰ ਦਾ ਗਠਨ ਹੋਣ ਤੋਂ ਪਹਿਲਾਂ ਹੀ ਏ. ਵੇਣੂ ਪ੍ਰਸਾਦ ਨੂੰ ਮੁੱਖ ਮੰਤਰੀ ਦਾ ਪ੍ਰਿੰਸੀਪਲ ਸੈਕ੍ਰੇਟਰੀ ਲਾ ਕੇ ਅਧਿਕਾਰੀਆਂ ਦੇ ਤਬਾਦਲਿਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।


ਜਿਥੋਂ ਤਕ ਨਵਾਂ ਡੀ. ਜੀ. ਪੀ. ਤੇ ਸੈਕ੍ਰੇਟਰੀ ਲਾਉਣ ਦਾ ਸਵਾਲ ਹੈ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਸਰਕਾਰ ਦੇ ਗਠਨ ਦੇ ਨਾਲ ਹੀ ਚੋਟੀ ਦੇ ਅਧਿਕਾਰੀਆਂ ਵਿਚ ਬਦਲਾਅ ਹੁੰਦਾ ਰਿਹਾ ਹੈ। ਇਥੋਂ ਤਕ ਕਿ ਕਾਂਗਰਸ ਦੀ ਸਰਕਾਰ ‘ਚ ਤਿੰਨ ਚੀਫ਼ ਸੈਕ੍ਰੇਟਰੀ ਕਰਨ ਅਵਤਾਰ ਸਿੰਘ, ਵਿਨੀ ਮਹਾਜਨ, ਅਨਿਰੁੱਧ ਤਿਵਾੜੀ ਬਦਲੇ ਗਏ ਸਨ। ਹੁਣ ਅਨੁਰਾਗ ਅਗਰਵਾਲ ਤੇ ਵੀ. ਕੇ. ਸਿੰਘ ਦਾ ਨਾਂ ਸਭ ਤੋਂ ਜ਼ਿਆਦਾ ਸੁਣਨ ਨੂੰ ਮਿਲ ਰਿਹਾ ਹੈ। ਉਧਰ, ਯੂ. ਪੀ. ਐੱਸ. ਸੀ. ਵੱਲੋਂ ਪੈਨਲ ਮਨਜ਼ੂਰ ਕਰਨ ਦੇ ਆਧਾਰ ਤੇ ਲਾਏ ਗਏ ਡੀ. ਜੀ. ਪੀ. ਵੀ. ਕੇ. ਭਵਰਾ ਦੇ ਬਦਲਣ ‘ਚ ਤਕਨੀਕੀ ਅੜਚਨ ਆਉਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।


Story You May Like