The Summer News
×
Saturday, 18 May 2024

Maruti suzuki ਗਾਹਕਾਂ ਲਈ ਲੈ ਕੇ ਆਇਆ ਵੱਡਾ ਤੋਹਫਾ, ਸਿਰਫ ਇੰਨੇ ‘ਚ ਕਰ ਸਕਦੇ ਹੋ ਆਪਣੀ ਪਸੰਦੀਦਾ ਕਾਰ ਦੀ ਬੁਕਿੰਗ

ਚੰਡੀਗੜ੍ਹ : ਮਾਰੂਤੀ ਸੁਜ਼ੂਕੀ ਇੰਡੀਆ ਕੰਪਨੀ ਗਾਹਕਾਂ ਲਈ ਵੱਡਾ ਤੋਹਫਾ ਲੈ ਕੇ ਆਇਆ ਹੈ। ਜਿਸ ਦੌਰਾਨ ਦਸ ਦਈਏ ਕਿ ਮਾਰੂਤੀ ਸੁਜ਼ੂਕੀ SUV ਬ੍ਰੇਜ਼ਾ ਦਾ ਆਉਣ ਵਾਲਾ ਨਵਾਂ ਵੇਰੀਐਂਟ ਜੋ ਕਿ ਬਹੁਤ ਸ਼ਾਨਦਾਨ ਹੈ ਦੀ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਕੰਪਨੀ ਨੇ ਇਕ ਬਿਆਨ ‘ਚ ਕਿਹਾ ਕਿ ਮਹੀਨੇ ਦੇ ਅੰਤ ‘ਚ ਲਾਂਚ ਕੀਤੀ ਜਾਣ ਵਾਲੀ ਨਵੀਂ ਬ੍ਰੇਜ਼ਾ ਨਵੀਂ ਯੁੱਗ ਤਕਨੀਕ ਅਤੇ ਇਲੈਕਟ੍ਰਿਕ ਸਨਰੂਫ ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ ਜੁੜੀ ਹੋਈ ਹੋਵੇਗੀ।


SUV ਬ੍ਰੇਜ਼ਾ ਦੇ ਨਵੇਂ ਵੇਰੀਐਂਟ ਦੀ ਸਿਰਫ 11,000 ਰੁਪਏ ਕਰ ਸਕਦੇ ਹੋ ਬੁਕਿੰਗ


ਇਸ ‘ਚ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਵਿਕਲਪ ਦੇ ਨਾਲ ਅਗਲੀ ਪੀੜ੍ਹੀ ਦੀ ਪਾਵਰਟ੍ਰੇਨ ਵੀ ਮਿਲੇਗੀ। ਗਾਹਕ 11,000 ਰੁਪਏ ਦੇ ਸ਼ੁਰੂਆਤੀ ਭੁਗਤਾਨ ਦੇ ਨਾਲ ਕੰਪਨੀ ਦੇ ਕਿਸੇ ਵੀ ਅਰੇਨਾ ਸ਼ੋਅਰੂਮ ਜਾਂ ਇਸਦੀ ਵੈੱਬਸਾਈਟ ਤੋਂ ਨਵਾਂ ਬ੍ਰੇਜ਼ਾ ਬੁੱਕ ਕਰ ਸਕਦੇ ਹਨ।


Maruti suzuki ਦੀ ਅਗਲੀ ਪੀੜ੍ਹੀ ਦੀ ਕਾਰ ਵਿਟਾਰਾ ਬ੍ਰੇਜ਼ਾ ਜਾਣੋ ਕਦੋਂ ਆਵੇਗੀ?


30 ਜੂਨ ਨੂੰ ਮਾਰੂਤੀ ਸੁਜ਼ੂਕੀ ਇੰਡੀਆ ਅਗਲੀ ਪੀੜ੍ਹੀ ਦੀ ਕਾਰ ਵਿਟਾਰਾ ਬ੍ਰੇਜ਼ਾ ਨੂੰ ਲਾਂਚ ਕਰਨ ਜਾ ਰਹੀ ਹੈ। Vitara Brezza ‘ਚ ਤੁਹਾਨੂੰ 1.5 ਲੀਟਰ K15C DualJet ਪੈਟਰੋਲ ਇੰਜਣ ਦੇਖਣ ਨੂੰ ਮਿਲੇਗਾ, ਜੋ 103bhp ਦੀ ਪਾਵਰ ਅਤੇ 137Nm ਦਾ ਟਾਰਕ ਜਨਰੇਟ ਕਰਨ ‘ਚ ਸਮਰੱਥ ਹੋਵੇਗਾ। ਗਿਅਰਬਾਕਸ ਦੀ ਗੱਲ ਕਰੀਏ ਤਾਂ ਇਸ ‘ਚ 5-ਸਪੀਡ ਮੈਨੂਅਲ ਅਤੇ ਨਵਾਂ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਵੀ ਮਿਲੇਗਾ।


Story You May Like