The Summer News
×
Monday, 20 May 2024

ਬਦਲਦੇ ਮੌਸਮ ਦੌਰਾਨ ਸਰਦੀ ਗਰਮੀ ਦੇ ਬਚਾਅ ਲਈ ਅਪਣਾਓ ਇਨ੍ਹਾ ਨੁਸਖਿਆ ਨੂੰ

ਚੰਡੀਗੜ੍ਹ : ਬਰਸਾਤ ਆ ਗਈ ਹੈ ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਕੁਝ ਹੱਦ ਤਕ ਰਾਹਤ ਮਿਲੇਗੀ। ਹੁਣ ਅਜਿਹਾ ਮੌਸਮ ਹੈ ਜਿਸ ਦੌਰਾਨ ਕਦੇਂ ਗਰਮੀ ਅਤੇ ਕਦੇ ਮੀਂਹ ਪੈ ਜਾਂਦਾ ਹੈ। ਇਸ ਨਾਲ ਗਰਮ ਸਰਦ ਵਾਲਾ ਮੌਸਮ ਹੋ ਰਿਹਾ ਹੈ। ਜਿਸ ਦੌਰਾਨ ਇਸ ਮੌਸਮ ‘ਚ ਇਨਸਾਨ ਬਹੁਤ ਜਲਦੀ ਬਿਮਾਰ ਹੋ ਜਾਂਦਾ ਹੈ। ਇਸ ਮੌਸਮ ਵਿੱਚ ਗਰਮ ਅਤੇ ਠੰਡੇ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਜ਼ੁਕਾਮ ਅਤੇ ਫਲੂ ਵਰਗੀਆਂ ਬੀਮਾਰੀਆਂ ਇਸ ਮੌਸਮ ਦੀ ਦਾਤ ਹਨ। ਜਿਸ ਕਾਰਨ ਸਰੀਰ ਜਲਦੀ ਹੀ ਕਿਸੇ ਵੀ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਮੌਸਮ ਵਿੱਚ ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਬਿਮਾਰ ਹੁੰਦੇ ਹਨ। ਖਾਣ-ਪੀਣ ਵਿਚ ਥੋੜ੍ਹਾ ਧਿਆਨ ਰੱਖੋ ਤਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਬਦਲਦੇ ਮੌਸਮ ‘ਚ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਜਿਵੇਂ ਕਿ :-


ਬਰਸਾਤ ਦੇ ਮੌਸਮ ‘ਚ ਵਿਅਕਤੀ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ। ਹਲਦੀ ਦਾ ਅਸਰ ਗਰਮ ਹੁੰਦਾ ਹੈ ਅਤੇ ਹਲਦੀ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ। ਇਸ ਨਾਲ ਜ਼ੁਕਾਮ, ਖੰਘ ਅਤੇ ਵਾਇਰਲ ਵਰਗੀਆਂ ਬੀਮਾਰੀਆਂ ਦੂਰ ਰਹਿਣਗੀਆਂ। ਇਸ ਮੌਸਮ ‘ਚ ਹਰ ਰਾਤ ਦੁੱਧ ਦੇ ਨਾਲ ਇੱਕ ਚਮਚ ਚਵਨਪ੍ਰਾਸ਼ ਖਾਣਾ ਚਾਹੀਦਾ ਹੈ। ਜੇਕਰ ਤੁਹਾਨੂੰ ਸਰਦੀ-ਖਾਂਸੀ ਹੋ ਜਾਵੇ ਤਾਂ ਭਾਫ਼ ਲੈਣ ਤੋਂ ਵਧੀਆ ਕੋਈ ਘਰੇਲੂ ਉਪਾਅ ਨਹੀਂ ਹੈ। ਭਾਫ਼ ਸਾਹ ਲੈਣ ਨਾਲ ਬੰਦ ਨੱਕ ਖੁੱਲ੍ਹਦਾ ਹੈ ਅਤੇ ਸਾਹ ਦੀ ਨਾਲੀ ਦੀ ਸੋਜ ਵੀ ਘੱਟ ਜਾਂਦੀ ਹੈ।


ਖਾਂਸੀ ‘ਚ ਕਾਫੀ ਰਾਹਤ ਤੋਂ ਰਾਹਤ ਪਾਉਣ ਲਈ ਲੌਂਗ ਨੂੰ ਪੀਸ ਕੇ ਸ਼ਹਿਦ ਵਿਚ ਮਿਲਾ ਕੇ ਦਿਨ ਵਿਚ 2-3 ਵਾਰ ਖਾਓ। ਜੇਕਰ ਗਲੇ ‘ਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈ ਤਾਂ ਤੁਲਸੀ ਦਾ ਸੇਵਨ ਜ਼ਰੂਰ ਕਰੋ। ਤੁਸੀਂ ਚਾਹੋ ਤਾਂ ਤੁਲਸੀ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹੋ। ਤੁਲਸੀ ਦੀ ਚਾਹ ਵੀ ਸਰਦੀ ਦੀ ਠੰਡ ਵਿੱਚ ਬਹੁਤ ਰਾਹਤ ਦਿੰਦੀ ਹੈ।


Story You May Like