The Summer News
×
Tuesday, 14 May 2024

ਯੂਕਰੇਨ ‘ਚ MBBS ਦੀ ਡਿਗਰੀ ਕਰਨ ਗਈ ਨੰਦਨੀ ਸਮੇਤ 6 ਮੋਗੇ ਦੇ 6 ਵਿਦਿਆਰਥੀ ਫਸੇ

ਕਿਹਾ ਭਾਰਤੀ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਸਾਨੂੰ ਜਲਦ ਲਿਆਂਦਾ ਜਾਵੇ ਭਾਰਤ


ਮੋਗਾ : 4 ਸਾਲ ਪਹਿਲਾਂ ਯੂਕਰੇਨ ਵਿੱਚ ਐੱਮ ਬੀ ਬੀ ਐੱਸ ਦੀ ਪੜ੍ਹਾਈ ਕਰਨ ਗਈ ਨੰਦਨੀ ਨੇ ਅੱਜ ਆਪਣੇ ਮਾਪਿਆਂ ਨਾਲ ਫੋਨ ਤੇ ਭਾਵੁਕ ਹੁੰਦਿਆਂ ਗੱਲਬਾਤ ਕਰਦਿਆਂ ਕਿਹਾ ਕਿ ਉਹ ਇੱਕ ਬੇਸ ਰੂਮ ਵਿੱਚ ਹਨ ਜਿੱਥੇ ਪੰਜ ਹਜ਼ਾਰ ਤੋਂ ਉਪਰ ਬੱਚਾ ਇਕੋ ਬੇਸਮੈਂਟ ਵਿਚ ਹੈ ਅਤੇ ਬੜੀ ਮੁਸ਼ਕਲ ਨਾਲ ਸਮਾਂ ਗੁਜ਼ਾਰ ਰਹੇ ਹਨ ।ਜਿੱਥੇ ਲਾਈਵ ਹੋ ਕੇ ਨੰਦਨੀ ਨੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਾਰਤ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਕੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਜਲਦ ਤੋਂ ਜਲਦ ਕਦਮ ਚੁੱਕੇ ਜਾਣ ।


ਇਸ ਮੌਕੇ ਤੇ ਨੰਦਨੀ ਦੇ ਪਿਤਾ ਸੰਦੀਪ ਸੰਦੀਪ ਕੁਮਾਰ ਅਤੇ ਨੰਦਨੀ ਦੀ ਮਾਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਇਕੱਲੀ ਬੱਚੀ ਨਹੀਂ ਬਲਕਿ ਪੰਜ ਹਜ਼ਾਰ ਦੇ ਕਰੀਬ ਭਾਰਤੀ ਵਿਦਿਆਰਥੀ ਇਕੋ ਬੇਸਮੈਂਟ ਵਿਚ ਇੰਨੇ ਬੱਚਿਆਂ ਨੂੰ ਜਿੱਥੇ ਇਕੱਠੇ ਰਹਿਣ ਵਿਚ ਵੱਡੀ ਸਮੱਸਿਆ ਆ ਰਹੀ ਉਥੇ ਖਾਣੇ ਵਗੈਰਾ ਦਾ ਵੀ ਬਹੁਤ ਔਖਾ ਹੋ ਚੁੱਕਿਆ ਹੈ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਾਲਾਤ ਬਣ ਰਹੇ ਹਨ ਉਸ ਤਰ੍ਹਾਂ ਸਾਨੂੰ ਨਹੀਂ ਲੱਗਦਾ ਕਿ ਬੇਸਮੈਂਟ ਵਿਚ ਬੱਚਿਆਂ ਨੂੰ ਬਹੁਤੇ ਦਿਨ ਖਾਣਾ ਪ੍ਰੋਵਾਈਡ ਹੋਵੇਗਾ । ਇਸ ਮੌਕੇ ਤੇ ਨੰਦਨੀ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਵੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਬੱਚੀ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ।ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਸਾਡੇ ਬੱਚੇ ਸਹਿਮ ਦੇ ਮਾਹੌਲ ਵਿੱਚ ਸਮਾਂ ਗੁਜ਼ਾਰ ਰਹੇ ਹਨ ਉਥੇ ਅਸੀਂ ਵੀ ਪਲ ਪਲ ਸਹਿਮ ਦੇ ਮਾਹੌਲ ਵਿੱਚ ਗੁਜ਼ਰ ਰਹੇ ਹਾਂ ਹਰ ਵੇਲੇ ਬੱਚਿਆਂ ਵੱਲ ਹੀ ਖ਼ਿਆਲ ਜਾਂਦਾ ਹੈ ।


Story You May Like