The Summer News
×
Friday, 10 May 2024

Bigg Boss OTT 2 : Weekend ka vaar ਤੋਂ ਬਾਅਦ ਘਰ ਵਿਚ ਫਿਰ ਭੱਖਿਆ ਮਾਹੌਲ, ਇਹਨਾਂ ਪ੍ਰਤੀਯੋਗੀਆਂ ਨੇ ਇਕ ਦੂਜੇ ਨੂੰ ਬੋਲੇ ਇਹ ਕੋੜੇ ਬੋਲ

ਚੰਡੀਗੜ੍ਹ :   Bigg Boss OTT 2 ਸ਼ੋਅ ਨੂੰ ਸ਼ੁਰੂ ਹੋਏ 3 ਹਫਤੇ ਹੋ ਗਏ ਹਨ। ਜਦੋਂ ਦਾ Bigg Boss OTT ਸ਼ੋਅ ਸੁਰੂ ਹੋਇਆ ਹੈ ਉਦੋਂ ਦਾ ਹੀ ਇਹ ਸ਼ੋਅ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿਚ ਬਣਿਆ ਹੋਇਆ ਹੈ। ਕਦੇ ਕਿਸੇ ਲੜਾਈ ਦੀ ਵੀਡੀਓ ਵਾਇਰਲ ਹੁੰਦੇ ਹਨ ਅਤੇ ਕਦੇ Romance ਕਰਦੇ ਦੀ। ਇਸ ਦੇ ਨਾਲ ਹੀ ਦਸ ਦਈਏ ਕਿ Bigg Boss ਵਿਚ ਪਿਛਲੇ ਹਫਤੇ ਆਕਾਂਕਸ਼ਾ ਘਰ ਤੋਂ ਬੇਘਰ ਹੋ ਗਈ ਸੀ ਇਸ ਦੇ ਨਾਲ ਹੀ ਦਸ ਦਈਏ ਕਿ ਇਸ ਦੇ ਨਾਲ ਹੀ ਘਰ ਵਾਲਿਆ ਨੂੰ ਵੱਡਾ ਝਟਕਾ ਲੱਗਾ ਹੈ। ਇਸ ਵਾਰ Bigg Boss ਵਿਚ 7 ਪ੍ਰਤੀਯੋਗੀ ਘਰ ਤੋਂ ਬੇਘਰ ਹੋਣ ਲਈ eliminate ਹੋ ਗਏ ਹਨ। ਇਸ ਹਫਤੇ Bigg Boss ਘਰ ਤੋਂ ਇਕ ਨਹੀਂ ਬਲਕਿ 2 ਪ੍ਰਤੀਯੋਗੀ ਘਰ ਤੋਂ ਬੇਘਰ ਹੋਣ ਵਾਲੇ ਹਨ।


ਘਰ ਤੋਂ 2 ਦਿਨਾਂ ਬਾਅਦ ਹੀ ਫੈਲੀ ਅਸ਼ਾਂਤੀ


Bigg Boss ott ਦੇ ਘਰ ਵਿਚ weekend ka var ਵਿਚ ਜੋ ਵੀ ਹੋਇਆ ਉਹ ਭੁਲਣ ਯੋਗ ਨਹੀਂ ਹੈ। ਫਿਰ ਉਸ ਤੋਂ ਬਾਅਦ ਘਰ ਵਿਚ 2 ਦਿਨ ਹੀ ਸ਼ਾਂਤੀ ਦਾ ਮਾਹੌਲ ਬਣਿਆ ਰਿਹਾ। ਇਸ ਵਾਰ ਫਿਰ Bigg Boss ਨੇ ਅਜਿਹਾ ਟਾਸਕ ਦਿੱਤਾ ਜਿਸ ਦੌਰਾਨ ਕਈ ਲੜਾਈ ਝਗੜੇ ਹੋਣ ਵਾਲੇ ਹਨ। ਦਸ ਦਈਏ ਕਿ ਇਸ ਟਾਸਕ ਦੌਰਾਨ ਸਾਰੇ ਪ੍ਰਤੀਯੋਗੀ ਆਹਮੋ ਸਾਹਮਣੇ ਇਕ ਦੂਜੇ ਨੂੰ nominate ਕਰਨਗੇ। ਇਸ ਵਿਚ ਜਦ ਮਨੀਸ਼ਾ ਨੇ ਜੀਆ ਦਾ ਨਾਮ ਲਿਆ ਤਾਂ ਉਸਨੇ ਕਾਰਨ ਦੱਸਿਆ ਉਸਨੇ ਕਿਹਾ ਕਿ ਉਹ ਚੰਗੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਆਪਣਾ 100% ਇਸ ਸ਼ੋਅ ਨੂੰ ਦੇ ਰਹੀ ਹੈ। ਉਹ ਘਰ ਦੇ ਕੰਮ ਵੀ ਘੱਟ ਕਰਦੀ ਹੈ। ਉਹ ਬਾਕਿਆ ਦੀ ਜ਼ਿਆਦਾ ਮਦਦ ਨਹੀਂ ਕਰਦੀ ਇਸ ਲਈ ਮੈ ਜੀਆਂ ਨੂੰ nominate ਕਰ ਰਹੀ ਹਾਂ। ਇਸ ਉਪਰ ਉਸ ਦਾ ਨਾਮ ਆਉਂਦੇ ਹੀ ਉਹ ਭੜਕ ਗਈ ਅਤੇ ਉਸ ਨੇ ਮਨੀਸ਼ਾ ਨੂੰ ਬਹੁਤ ਸੁਣਾਇਆ।


3 ਹਫਤਿਆਂ ਬਾਅਦ ਪ੍ਰਤੀਯੋਗੀ ਸਮਝਣ ਲੱਗੇ ਇਕ ਦੂਜੇ ਨੂੰ


ਘਰ ਵਿਚ ਬੇਬੀਕਾ ਅਤੇ ਅਭਿਸ਼ੇਕ ਦੇ ਹੁਣ ਤਕ ਕਾਫੀ ਝਗੜੇ ਹੋਏ ਹਨ। ਇਸ ਦੌਰਾਨ ਉਹਨਾਂ ਨੇ ਇਕ ਦੂਜੇ ਨੂੰ ਹੁਣ ਤਕ ਕਾਫੀ ਕੁਝ ਕਿਹਾ ਹੈ,  ਇਕ ਟਾਸਕ ਦੌਰਾਨ ਉਹਨਾਂ ਦੋਵਾਂ ਦੇ ਵਿਚਕਾਰ ਦੋਸਤੀ ਹੋ ਗਈ ਹੈ। ਇਸ ਦੌਰਾਨ ਉਹਨਾਂ ਨੇ ਇਕ ਦੂਜੇ ਨਾਲ 3 ਹਫਤਿਆ ਤੋਂ ਉਹਨਾਂ ਵਿਚਕਾਰ ਜੋ ਵੀ misunderstanding ਹੋ ਗਈ ਸੀ ਉਹ ਉਹਨਾਂ ਨੇ ਬੈਠ ਕੇ ਸਾਰੀ clear ਕੀਤੀ। ਇਸ ਦੌਰਾਨ ਉਹਨਾਂ ਪਿਆਰ ਨੂੰ ਆਪਣੀ ਲੜਾਈ ਨੂੰ ਖਤਮ ਕੀਤਾ ਅਤੇ ਦੋਸਤੀ ਵੱਲ ਹੱਥ ਵਧਾਇਆ।


(Sonam Malhotra) 

Story You May Like