The Summer News
×
Tuesday, 21 May 2024

ਗੁਰਦਾਸਪੁਰ ਦੇ ਨੌਜਵਾਨ ਦੀ ਵਿਦੇਸ ਵਿੱਚ ਹੋਈ ਹਾਰਟ ਅਟੈਕ ਨਾਲ ਮੌ*ਤ

ਗੁਰਦਾਸਪੁਰ : (ਅਵਤਾਰ ਸਿੰਘ) - ਸਰਹੱਦੀ ਬਲਾਕ ਕਲਾਨੌਰ ਅਧੀਨ ਪੈਂਦੇ ਕਸਬਾ ਵਡਾਲਾ ਬਾਂਗਰ ਦੇ ਨੌਜਵਾਨ ਕੰਵਰਜੀਤ ਸਿੰਘ (24) ਪੁੱਤਰ ਮਲੂਕ ਸਿੰਘ ਜੋ ਰੋਜ਼ੀ ਰੋਟੀ ਕਮਾਉਣ ਲਈ ਨਿਊਜ਼ੀਲੈਂਡ ਵਿਖੇ ਗਿਆ ਹੋਇਆ ਸੀ ਉਸਦੀ ਅਚਾਨਕ ਮੌ*ਤ ਹੋਣ ਦਾ ਦੁੱਖ ਭਰਿਆ ਸਮਾਚਾਰ ਮਿਲਣ ’ਤੇ ਪਰਿਵਾਰ ਅਤੇ ਇਲਾਕੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਮ੍ਰਿਤ*ਕ ਕੰਵਲਜੀਤ ਸਿੰਘ ਦੇ ਜੀਜਾ ਸਰਪੰਚ ਮੇਜਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੀ ਸਵੇਰੇ ਤੜਕਸਾਰ ਕੰਵਲਜੀਤ ਸਿੰਘ ਦੇ ਦੋਸਤ ਮਾਨਵਵੀਰ ਸਿੰਘ ਭੁੱਲਰ ਨੇ ਫੋਨ ’ਤੇ ਕੰਵਲਜੀਤ ਸਿੰਘ ਦੇ ਪਿਤਾ ਮਲੂਕ ਸਿੰਘ ਨੂੰ ਦੱਸਿਆ ਕਿ ਕੰਵਲਜੀਤ ਦੀ ਮੌ*ਤ ਹੋ ਗਈ ਹੈ। ਉਸਨੇ ਦੱਸਿਆ ਕਿ ਕੰਵਲਜੀਤ ਰੋਜ਼ਾਨਾਂ 5 ਵਜੇ ਆਪਣੀ ਡਿਊਟੀ ’ਤੇ ਚਲਾ ਜਾਂਦਾ ਸੀ ਅਤੇ ਜਦੋਂ 6 ਵਜੇ ਦੇ ਕਰੀਬ ਵੇਖਿਆ ਤਾਂ ਉਸ ਦੀ ਗੱਡੀ ਘਰ ਦੇ ਬਾਹਰ ਖੜ੍ਹੀ ਹੈ। ਉਪਰੰਤ ਜਦੋਂ ਉਹ ਕੰਵਲਜੀਤ ਸਿੰਘ ਦੇ ਕਮਰੇ ਵਿਚ ਗਏ ਤਾਂ ਉਨ੍ਹਾਂ ਵੇਖਿਆ ਕਿ ਉਹ ਬਿਸਤਰੇ ’ਚ ਬੇਹੋਸ਼ ਪਿਆ ਹੋਇਆ ਸੀ।


ਇਸ ਸਬੰਧੀ ਉਨ੍ਹਾਂ ਐਂਬੂਲੈਂਸ ਨੂੰ ਫੋਨ ਕੀਤਾ ਤਾਂ ਡਾਕਟਰਾਂ ਵੱਲੋਂ ਜਦੋਂ ਕੰਵਲਜੀਤ ਦਾ ਚੈੱਕਅਪ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਮ੍ਰਿਤ*ਕ ਕਰਾਰ ਦੇ ਦਿੱਤਾ। ਮੇਜਰ ਸਿੰਘ ਨੇ ਦੱਸਿਆ ਕਿ ਕੰਵਲਜੀਤ ਸਿੰਘ 6 ਸਾਲ ਪਹਿਲਾਂ ਨਿਊਜ਼ੀਲੈਂਡ ’ਚ ਸਟੱਡੀ ਵੀਜ਼ੇ ’ਤੇ ਗਿਆ ਹੋਇਆ ਸੀ ਅਤੇ ਕਰੀਬ ਇਕ ਸਾਲ ਪਹਿਲਾਂ ਹੀ ਉਸਨੂੰ ਪੀ. ਆਰ. ਮਿਲੀ ਸੀ। ਕੰਵਲਜੀਤ ਨੇ ਜਨਵਰੀ ਮਹੀਨੇ ਵਤਨ ਪਰਤਣਾ ਸੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤ*ਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਉਸਦਾ ਅੰਤਿਮ ਸੰਸ*ਕਾਰ ਕੀਤਾ ਜਾ ਸਕੇ |

Story You May Like