The Summer News
×
Friday, 10 May 2024

Birthday Special : ਲੰਡਨ ਦੀ ਮਾਡਲ ਨੇ ਬਾਲੀਵੁੱਡ ‘ਚ ਬਣਾਇਆ ਆਪਣਾ ਨਾਮ, ਸਫਰ ਰਿਹਾ ਮੁਸ਼ਕਲ ਪਰ ਹਾਸਿਲ ਕੀਤਾ ਮੁਕਾਮ

ਚੰਡੀਗੜ੍ਹ : ਕੈਟਰੀਨਾ ਕੈਫ ਇੱਕ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਹੈ ਜੋ ਆਪਣੀ ਸੁੰਦਰਤਾ ਅਤੇ ਕਮਾਲ ਦੇ ਹੁਨਰ ਲਈ ਜਾਣੀ ਜਾਂਦੀ ਹੈ। ਕੈਟਰੀਨਾ ਨੇ ਕਾਫੀ ਛੋਟੀ ਉਮਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕੈਟਰੀਨਾ ਨੇ ਲੰਡਨ ‘ਚ ਮਾਡਲਿੰਗ ਦੌਰਾਨ ਬਾਲੀਵੁੱਡ ‘ਚ ਕਦਮ ਰੱਖਿਆ ਇਸ ਤੋਂ ਬਾਅਦ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਫਿਰ ਬਸ ਕੈਟਰੀਨਾ ਨਹੀਂ ਰੁਕੀ। ਕੈਟਰੀਨਾ ਨੇ ਬਾਲੀਵੁੱਡ ਨੂੰ ਮਸ਼ਹੂਰ ਫਿਲਮਾਂ ਦਿੱਤੀਆ ਹਨ। ਅਭਿਨੇਤਰੀ ਆਪਣੇ ਵੱਖ ਵੱਖ relationships ਕਰਕੇ ਸੁਰਖਿਆਂ ਵਿੱਚ ਰਹਿ ਚੁੱਕੀ ਹੈ। ਕੈਟਰੀਨਾ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਨਾਲ ਵਿਆਹ ਕੀਤਾ।


ਦੱਸ ਦੇਈਏ ਕਿ ਕੈਟਰੀਨਾ ਕੈਫ ਦਾ ਜਨਮ 16 ਜੁਲਾਈ 1983 ਨੂੰ ਹਾਂਗਕਾਂਗ ਵਿੱਚ ਹੋਇਆ । ਕੈਟਰੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 14 ਸਾਲ ਦੀ ਉਮਰ ਤੋਂ ਕੀਤੀ ਸੀ । ਉਸ ਨੇ ਪਹਿਲਾਂ ਮਾਡਲਿੰਗ ਤੋਂ ਸ਼ੁਰੂਆਤ ਕੀਤੀ। ਦੱਸ ਦੇਈਏ ਕਿ ਉਸਨੇ ਲੰਡਨ ਵਿੱਚ ਕਈ ਮਸ਼ਹੂਰ ਬ੍ਰਾਂਡਾਂ ਨਾਲ ਵੀ ਕੰਮ ਕੀਤਾ ਹੈ, ਜਿਸ ਵਿੱਚ ਲੰਡਨ ਫੈਸ਼ਨ ਵੀਕ ਵੀ ਸ਼ਾਮਲ ਹੈ। ਫਿਰ  ਕੈਟਰੀਨਾ ਨੇ 2003 ਵਿੱਚ ਫਿਲਮ "ਬੂਮ" ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ। ਬਾਲੀਵੁੱਡ ਦੀ ਦੁਨੀਆ ਵਿੱਚ ਕੈਟਰੀਨਾਂ ਨੇ ਕਦਮ ਤਾਂ ਰੱਖ ਲਿਆ ਪਰ ਸ਼ੁਰੂਆਤੀ ਕਰੀਅਰ ਵਿੱਚ ਉਸ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ।


ਬਾਲੀਵੁੱਡ ਜਿਸ ਨੂੰ ਹਿੰਦੀ ਸਿਨੇਮਾਂ ਕਿਹਾ ਜਾਂਦਾ ਹੈ ਹਿੰਦੀ ਸਿਨੇਮਾਂ ਵਿੱਚ ਕੈਟਰੀਨਾ ਨੇ ਪੈਰ ਤਾਂ ਰੱਖ ਲਿਆ ਪਰ foreign ਤੋਂ ਹੋਣ ਕਰਕੇ ਕੈਟਰੀਨਾ ਨੂੰ ਹਿੰਦੀ ਬੋਲਣੀ ਨਹੀਂ ਆਉਂਦੀ ਸੀ। ਅਭਿਨੇਤਰੀ ਦੀ ਹਿੰਦੀ ਵਿੱਚ ਹੱਥ ਤੰਗ ਹੋਣ ਦੇ ਬਾਵਜੂਦ ਉਸ ਨੇ ਹਿੰਮਤ ਨਾ ਹਾਰਦੇ ਹੋਏ ਸੰਘਰਸ਼ ਕੀਤਾ। ਜਿਸ ਦਾ ਫਲ ਉਸ ਨੂੰ ਮਿਲ ਗਿਆ। ਹੁਣ ਕੋਈ ਉਸ ਨੂੰ ਦੇਖ ਕੇ ਨਹੀਂ ਕਹਿ ਸਕਦਾ ਹੈ ਕਿ ਉਸ ਨੂੰ ਹਿੰਦੀ ਨਹੀਂ ਆਉਂਦੀ ਸੀ। 2005 ਵਿੱਚ ਕੈਟਰੀਨਾ ਨੇ "Maine Pyaar Kyun Kiya" ਵਿੱਚ ਅਹਿਮ ਭੂਮਿਕਾ ਨਿਭਾਈ ਜੋ ਕਿ ਉਸ ਲਈ ਬਹੁਤ ਹੀ turning point ਵਜੋਂ ਸਾਬਿਤ ਹੋਈ।


ਕੈਟਰੀਨਾ ਨੇ ਬਾਲੀਵੁੱਡ ਦੀਆਂ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤੇ। ਉਸ ਨੇ "ਨਮਸਤੇ ਲੰਡਨ," "ਸਿੰਘ ਇਜ਼ ਕਿੰਗ," "ਏਕ ਥਾ ਟਾਈਗਰ," "ਧੂਮ 3," "ਟਾਈਗਰ ਜ਼ਿੰਦਾ ਹੈ ਆਦਿ ਬਹੁਤ ਸਾਰੀਆਂ ਬਾਕਸ ਆਫਿਸ ਹਿੱਟ ਫਿਲਮਾਂ ਕੀਤੀਅਂ। ਇਸ ਦੌਰਾਨ ਕੈਟਰੀਨਾ ਨੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ। ਅਭਿਨੇਤਰੀ ਨੇ ਕਈ ਮਸ਼ਹੂਰ Item songs ਵਿੱਚ ਆਪਣੇ ਕਮਾਲ ਦੇ ਡਾਂਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਕੈਟਰੀਨਾ "ਸ਼ੀਲਾ ਕੀ ਜਵਾਨੀ," "ਚਿਕਨੀ ਚਮੇਲੀ," "ਕਮਲੀ" ਆਦਿ ਵਰਗੇ ਗੀਤਾਂ ਵਿੱਚ ਆਪਣੇ ਕਮਾਲ ਦੇ ਡਾਂਸ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇੰਨਾਂ ਹੀ ਨਹੀਂ ਅਭਿਨੇਤਰੀ ਨੇ ਅੰਤਰਰਾਸ਼ਟਰੀ ਮਾਨਤਾ ਵੀ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਅਭਿਨੇਤਰੀ ਨੇ 2019 ਵਿੱਚ, ਕੈਟਰੀਨਾ ਬਾਲੀਵੁੱਡ ਦੀ ਪਹਿਲੀ ਅਭਿਨੇਤਰੀ ਸੀ ਜਿਸ ਦਾ ਨਾਮ ਫੋਰਬਸ ਏਸ਼ੀਆ ਦੀ 100 ਡਿਜੀਟਲ ਸਿਤਾਰਿਆਂ ਦੀ ਲਿਸਟ ਵਿੱਚ ਸੀ।


ਕੈਟਰੀਨਾ ਸਿਰਫ ਆਪਣੀ ਅਦਾਕਾਰੀ ਲਈ ਹੀ ਨਹੀਂ ਸਗੋਂ ਆਪਣੀ ਫਿੱਟ ਬਾਡੀ ਕਰਕੇ ਵੀ ਜਾਣੀ ਜਾਂਦੀ ਹੈ। ਦੱਸ ਦੇਈਏ ਕਿ ਕੈਟਰੀਨਾ ਆਪਣੀ ਫਿਟਨੈਸ ਨੂੰ ਲੈ ਕੇ ਬਹੁਤ ਹੀ ਧਿਆਨ ਦਿੰਦੀ ਹੈ। ਉਸ ਨੇ ਇੱਕ Interview ਦੌਰਾਨ ਕਿਹਾ ਸੀ ਕਿ ਉਹ strict diet follow ਕਰਦੀ ਹੈ। ਇਸ ਦੌਰਾਨ ਉਹ Gym ਆਦਿ ਵੀ ਲਗਾਤਰ ਕਰਦੀ ਹੈ। ਅਕਸਰ ਅਭਿਨੇਤਰੀ ਸੋਸ਼ਲ ਮੀਡੀਆ ਉੱਤੇ ਆਪਣੇ ਕਸਰਤ ਕਰਨ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।


(Sonam Malhotra)

Story You May Like