The Summer News
×
Sunday, 12 May 2024

Chemical colours for holi : ਹੋਲੀ ਖੇਡਦੇ ਸਮੇਂ ਰਹੋ ਸਾਵਧਾਨ, ਇਹਨਾਂ ਰੰਗਾਂ ਤੋਂ ਬਚ ਕੇ ਖੇਡੋ ਹੋਲੀ, ਹੋ ਸਕਦੀ ਹੈ ਭਿਆਨਕ ਬਿਮਾਰੀ

ਚੰਡੀਗੜ੍ਹ : ਦੇਸ਼ਭਰ ਵਿੱਚ ਹੋਲੀ 8 ਮਾਰਚ ਨੂੰ ਮਨਾਈ ਜਾਵੇਗੀ। ਹੋਲੀ ਹਰ ਕਿਸੇ ਦਾ ਪਸੰਦੀਦਾ ਤਿਉਹਾਰ ਮੰਨਿਆ ਜਾਂਦਾ ਹੈ। ਲੋਕ ਹੋਲੀ ਬਹੁਤ ਚਾਅ ਨਾਲ ਖੇਡਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਹੋਲੀ ਖੇਡਦੇ ਹੋਏ ਕਿਹੜੇ ਰੰਗ ਤੁਹਾਡੇ ਲਈ ਸਹੀ ਹਨ ਕਿਹੜੇ ਨਹੀਂ। ਲੋਕ ਕੱਚੇ ਰੰਗ ਨਹੀਂ ਸਗੋਂ ਪੱਕੇ ਰੰਗ ਬਾਜ਼ਾਰਾਂ ਤੋਂ ਖਰੀਦਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਜੋ ਰੰਗ ਜਲਦੀ ਸਰੀਰ ਤੋਂ ਉਤਰਦੇ ਨਹੀਂ ਹਨ ਉਹਨਾਂ ਵਿਚ ਕਿੰਨਾ ਜ਼ਿਆਦਾ ਜ਼ਹਿਰਲਾ ਪਦਾਰਥ ਪਾਇਆ ਜਾਂਦਾ ਹੈ। ਜੇਕਰ ਇਸ ਦੇ ਬਾਰੇ ਨਹੀਂ ਪਤਾ ਤਾਂ ਇਸ ਦੇ ਬਾਰੇ ਜਾਣੋ ਅਤੇ chemical free ਰੰਗਾਂ ਦਾ ਇਸਤੇਮਾਲ ਕਰੋ। ਕਿਉਂ ਕਿ chemical ਵਾਲੇ ਰੰਗਾਂ ਦੇ ਇਸਤੇਮਾਲ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦੇ ਹੋਣ ਦਾ ਖਤਰਾ ਰਹਿੰਦਾ ਹੈ। ਆਓ ਤੁਹਾਨੂੰ ਦਸਦੇ ਹਾਂ chemical ਰੰਗਾਂ ਦਾ ਪਹਿਚਾਣ ਕਿਸ ਤਰ੍ਹਾਂ ਕੀਤੀ ਜਾਵੇ -


ਕਾਲਾ ਰੰਗ


8


ਕਾਲਾ ਰੰਗ ਲੀਡ ਆਕਸਾਈਡ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਜੇਕਰ ਇਹ ਰੰਗ ਗਲਤੀ ਨਾਲ ਵੀ ਪੇਟ ਵਿਚ ਚਲਾ ਜਾਵੇ ਤਾਂ ਗੁਰਦੇ ਪ੍ਰਭਾਵਿਤ ਹੋ ਸਕਦੇ ਹਨ।


ਲਾਲ ਰੰਗ


8-2


ਲੋਕ ਜ਼ਿਆਦਾਤਰ ਲਾਲ ਰੰਗ ਦਾ ਇਸਤੇਮਾਲ ਕਰਦੇ ਹਨ। ਦਸ ਦਈਏ ਕਿ ਇਹ ਲਾਲ ਰੰਗ ਬਹੁਤ ਹੀ ਖਤਰਨਾਕ ਹੁੰਦਾ ਹੈ। ਇਹ ਮਰਕਰੀ ਸਲਫਾਈਟ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਰੰਗ ਦੀ ਵਰਤੋਂ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ।


ਨੀਲਾ ਰੰਗ


8-3


ਜੇਕਰ ਨੀਲਾ ਰੰਗ ਸਰੀਰ ‘ਤੇ ਲੱਗ ਜਾਵੇ ਤਾਂ ਇਸ ਦੇ ਨਾਲ ਗੰਭੀਰ ਇਨਫੈਕਸ਼ਨ ਹੋ ਸਕਦੀ ਹੈ।


ਹਰਾ ਰੰਗ


8-4


ਹਰਾ ਰੰਗ ਅੱਖਾਂ ਲਈ ਬਹੁਤ ਹਾਨੀਕਾਰਕ ਹੈ। ਜੇਕਰ ਇਹ ਰੰਗ ਅੱਖਾਂ ਉਤੇ ਪੈ ਜਾਵੇ ਤਾਂ ਰੋਸ਼ਨੀ ਖਤਮ ਹੋਣ ਦਾ ਖ਼ਤਰਾ ਰਹਿੰਦਾ ਹੈ।


ਪੀਲਾ ਰੰਗ


8-5


ਪੀਲਾ ਰੰਗ skin ਲਈ ਬਹੁਤ ਖਤਰਨਾਕ ਹੁੰਦਾ ਹੈ। ਕੈਂਸਰ ਹੋਣ ਦਾ ਵੀ ਖਤਰਾ ਜ਼ਿਆਦਾ ਰਹਿੰਦਾ ਹੈ।


 

Story You May Like