The Summer News
×
Monday, 29 April 2024

ਪਿੰਡ ਚਕੇਰੀਆ ‘ਚ ਮਨਾਇਆ ਤੀਆਂ ਦਾ ਤਿਉਹਾਰ ,ਦੇਖੋ ਤਸਵੀਰਾਂ

ਮਾਨਸਾ :ਜ਼ਿਲ੍ਹੇ ਦੇ ਪਿੰਡ ਚਕੇਰੀਆ ਵਿਖੇ  ਸਮੂਹ ਗ੍ਰਾਮ ਸਰਪੰਚ ਰਾਮਜੀਤ ਕੌਰ ਅਤੇ ਮਾਤਾ ਛਿੰਦਰਪਾਲ ਕੌਰ ਦੀ ਅਗਵਾਈ ‘ਚ ਪਿੰਡ ਦੇ  ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ।  ਤੀਆਂ ਪ੍ਰੋਗਰਾਮ ਦੌਰਾਨ  ਕੁੜੀਆਂ ਨੇ ਗਿੱਧਾ ਬੋਲੀਆਂ,ਪੀਘਾਂ ਝੂਟਕੇ ਰੰਗ ਬੰਨ੍ਹਿਆ ।ਗੱਲਬਾਤ ਕਰਦਿਆਂ ਪੇਕੇ ਪਿੰਡ ਆਇਆ ਲੜਕੀਆਂ ਨੇ ਦੱਸਿਆਂ ਕਿ ਸਾਡੇ ਪਿੰਡ ਪਹਿਲੀ ਵਾਰ ਗ੍ਰਾਮ ਪੰਚਾਇਤ ਅਤੇ ਸਰਪੰਚ ਰਾਮਜੀਤ ਕੌਰ ਤੇ ਬੇਬੇ ਛਿੰਦਰਪਾਲ ਕੌਰ ਦੀ ਨਿਰਦੇਸ਼ਨਾ ਹੇਠ ਪ੍ਰੋਗਰਾਮ ਹੋਇਆਂ ਸਾਨੂੰ ਬਹੁਤ ਵਧੀਆਂ ਲੱਗਿਆ ਤੇ ਉਹਨਾਂ ਕਿਹਾ ਕਿ ਪ੍ਰੋਗਰਾਮ ਤੇ ਆ ਕੇ ਸਾਨੂੰ ਆਪਣਾ ਪੁਰਾਣਾ ਬਚਪਨ ਯਾਦ ਆ ਗਿਆ ।


ਸਰਪੰਚ ਰਾਮਜੀਤ ਨੇ ਪ੍ਰੋਗਰਾਮ ਤੇ ਆਇਆ ਲੜਕੀਆ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਕੀਤਾ ਤੇ ਉਨ੍ਹਾ ਕਿਹਾ ਕਿ ਤੀਆਂ ਦਾ ਪ੍ਰੋਗਰਾਮ ਆਉਣ ਵਾਲੀ ਪੀੜੀ ਲਈ ਸੇਧ ਹੈ। ਤੇ ਆਖਿਰ ਵਿੱਚ ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਸੱਭਿਆਚਾਰਕ, ਵਿਰਾਸਤ ਨੂੰ ਸੰਭਾਲਣ ਬਾਰੇ ਠੋਸ ਕਦਮ ਚੁੱਕਣ ਤਾਂ ਜੋ ਸਾਡਾ ਪੰਜਾਬੀ ਵਿਰਸਾ ,ਪੁਰਾਤਨ ਚੀਜਾ ਆਉਣ ਵਾਲੀ ਪੀੜ੍ਹੀ ਲਈ ਸਹਾਈ ਹੋਣ ।ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰ ਤੇ ਸਕੂਲ ਸਟਾਫ ਮੌਕੇ ਤੇ ਮੌਜੂਦ ਸਨ।


Story You May Like