The Summer News
×
Monday, 29 April 2024

ਜੇਲ੍ਹ ‘ਚ ਰੱਖੜੀ ਬੰਨਣ ਜਾ ਰਹੀਆਂ ਭੈਣਾ ਨਹੀਂ ਲੈ ਕੇ ਜਾ ਸਕਦੀਆਂ ਮਠਿਆਈ, ਮਿਸ਼ਰੀ ਨਾਲ ਕੈਦੀਆਂ ਦਾ ਮੂੰਹ ਹੋਵੇਗਾ ਮਿੱਠਾ

ਅੱਜ ਰੱਖੜੀ ਦਾ ਤਿਉਹਾਰ ਹੈ ਹਰ ਭੈਣ ਆਪਣੇ ਭਰਾ ਨੂੰ ਰੱਖੜੀ ਬੰਨਦੀ ਹੈ | ਜੇ ਗੱਲ ਕਰੀਏ ਕੈਦੀਆਂ ਦੀ ਤਾਂ ਉਨ੍ਹਾਂ ਦੀਆਂ ਭੈਣਾਂ ਜੇਲ੍ਹ ‘ਚ ਰੱਖੜੀ ਲੈ ਕੇ ਜਾ ਰਹੀਆਂ ਹਨ | ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ‘ਚ ਮੋਬਾਈਲ ਫੋਨ ਤੇ ਨਸ਼ੀਲੇ ਪਦਾਰਥ ਲਗਾਤਾਰ ਬਰਾਮਦ ਹੋ ਰਹੇ ਹਨ | ਜਿਸ ਤੋਂ ਬਾਅਦ ਜੇਲ੍ਹ ‘ਚ ਸਖ਼ਤੀ ਵਧਾ ਦਿੱਤੀ ਗਈ ਹੈ | ਪਹਿਲੀ ਵਾਰ ਜੇਲ੍ਹ ਵਿੱਚ ਮਠਿਆਈ ਲਿਆਉਣ ਦੀ ਮਨਾਹੀ ਹੋਵੇਗੀ ਅਤੇ ਭੈਣਾਂ ਮਿਸ਼ਰੀ ਨਾਲ ਹੀ ਆਪਣੇ ਕੈਦੀ ਭਰਾਵਾਂ ਦਾ ਮੂੰਹ ਮਿੱਠਾ ਕਰਵਾਉਣਗੀਆਂ। ਹਰ ਜੇਲ੍ਹ ਦੇ ਵਿੱਚ ਅਨੇਕਾਂ ਹੀ ਕੈਦੀ ਬੰਦ ਹਨ | ਜਿਨ੍ਹਾਂ ਦੀਆਂ ਭੈਣਾਂ ਰੱਖੜੀ ਬੰਨਣ ਆ ਰਹੀਆਂ ਹਨ |


ਦੱਸਣਯੋਗ ਹੈ ਕਿ ਜੇਲ੍ਹ ‘ਚ ਭੈਣਾਂ ਲਈ ਕੁਰਸੀ ਤੇ ਮੇਜ਼ ਦੇ ਪ੍ਰਬੰਧ ਕੀਤੇ ਗਏ ਹਨ ਤੇ ਡਿਉਢੀ ਨੂੰ ਵੀ ਪੂਰੀ ਤਰ੍ਹਾਂ ਸਜਾਇਆ ਗਿਆ ਹੈ | ਭੈਣਾਂ ਆਪਣੇ ਭਰਾਵਾਂ ਲਈ ਜਿਹੜੀਆਂ ਰੱਖੜੀਆਂ ਲੈ ਕੇ ਆਉਣਗੀਆਂ ਉਨ੍ਹਾਂ ਨੂੰ ਐਕਸਰੇ ਮਸ਼ੀਨਾਂ ਵਿੱਚ ਪਾ ਕੇ ਚੈੱਕ ਕੀਤਾ ਜਾਵੇਗਾ ਅਤੇ ਭੈਣਾਂ ਦੀ ਤਲਾਸ਼ੀ ਲਈ ਜਾਵੇਗੀ। ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਰੱਖੜੀ ਬੰਨ੍ਹੀ ਜਾਵੇਗੀ। ਇਸ ਤੋਂ ਇਲਾਵਾ ਮਠਿਆਈ ਲਿਆਉਣ ਦੀ ਮਨਾਹੀ ਹੋਵੇਗੀ।ਭਰਾਵਾਂ ਦਾ ਮੂੰਹ ਮਿੱਠਾ ਕਰਵਾਉਣ ਲਈ ਜੇਲ੍ਹ ‘ਚੋਂ ਹੀ ਮਿਸ਼ਰੀ ਮਿਲੇਗੀ। ਹਰ ਭੈਣ ਨੂੰ ਆਪਣੇ ਭਰਾ ਨੂੰ ਮਿਲਣ ਲਈ 10 ਤੋਂ 15 ਮਿੰਟ ਦਿੱਤੇ ਜਾਣਗੇ, ਤਾਂ ਜੋ ਹਰ ਸਾਰਿਆਂ ਦੀ ਵਾਰੀ ਆ ਸਕੇ। ਡਿਉਢੀ ‘ਚ ਡਬਲ ਲੇਅਰ ‘ਚ ਸੁਰੱਖਿਆ ਵਿਵਸਥਾ ਹੋਵੇਗੀ।


Story You May Like