The Summer News
×
Wednesday, 22 May 2024

ਦੀਪਿਕਾ ਅਤੇ ਸ਼ੋਏਬ ਦੀ ਉਹਨਾਂ ਦੇ ਬੇਟੇ ਨਾਲ ਪਹਿਲੀ ਈਂਦ, ਅਭਿਨੇਤਰੀ ਨੇ ਕਿਹਾ “ਇਹ ਸਾਡੀ Best Eid ਹੈ”

ਚੰਡੀਗੜ੍ਹ : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਤੇ ਨਾਲ ਹੀ ਮਸ਼ਹੂਰ ਯੂਟਿਊਬਰ ਦੀਪਿਕਾ ਕੱਕੜ ਇਬਰਾਹਿਮ ਮਾਂ ਬਣ ਗਈ ਹੈ ਅਤੇ ਇਬਰਾਹਿਮ ਖਾਨਦਾਨ ਇਹ ਖਬਰ ਸੁਣ ਕੇ ਬਹੁਤ ਹੀ ਖੁਸ਼ ਹੈ। ਦੀਪਿਕਾ ਕੱਕੜ ਨੇ ਬੇਟੇ 21 ਜੂਨ ਨੂੰ ਜਨਮ ਦਿੱਤਾ ਹੈ। ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰ ਲਿਆ ਹੈ। ਇਸ ਦੇ ਨਾਲ ਹੀ ਦੀਪਿਕਾ ਦੇ ਪਤੀ ਸ਼ੋਏਬ ਇਬਰਾਹਿਮ ਵੀ ਮਸ਼ਹੂਰ ਅਦਾਕਾਰ ਦੇ ਨਾਲ ਨਾਲ ਯੂਟਿਊਬਰ ਵੀ ਹਨ। ਦਸ ਦਈਏ ਕਿ ਦੀਪਿਕਾ ਦੀ ਸਮੇਂ ਤੋਂ ਪਹਿਲਾਂ ਡਿਲੀਵਰੀ ਹੋ ਗਈ ਹੈ। ਦੀਪਿਕਾ ਅਤੇ ਸ਼ੋਏਬ ਦਾ ਬੇਟਾ premature ਹੋਇਆ ਹੈ। ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਤੋਂ ਲੈ ਕੇ ਸਾਰੇ ਘਰ ਵਾਲੇ ਵੀ ਥੋੜੀ ਚਿੰਤਾ ਵਿਚ ਹਨ।  ਸ਼ੋਏਬ ਇਬਰਾਹਿਮ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿਚ ਦੀਪਿਕਾ ਹਸਪਤਾਲ ਦੇ ਬਿਸਤਰੇ 'ਤੇ ਲੇਟੀ ਹੋਈ ਦਿਖ ਰਹੀ ਹੈ ਤੇ ਸ਼ੋਏਬ ਉਸ ਦੇ ਨਾਲ ਬੈਠੇ ਦਿਖ ਰਹੇ ਹਨ।


3-1


ਦਸ ਦਈਏ ਕਿ ਸ਼ੋਏਬ, ਦੀਪਿਕਾ ਤੇ ਉਨ੍ਹਾਂ ਦਾ ਪਰਿਵਾਰ ਬੱਚੇ ਨੂੰ ਘਰ ਲੈ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਦੀਪਿਕਾ ਅਤੇ ਸ਼ੋਏਬ ਨੇ ਹਸਪਤਾਲ 'ਚ ਆਪਣੇ ਪਰਿਵਾਰ ਸਮੇਤ ਬਕਰੀਦ ਮਨਾਈ। ਉਹਨਾਂ ਨੇ ਤਿਉਹਾਰ ਦਾ Vlog ਸਾਂਝਾ ਕੀਤਾ ਹੈ। ਦਸ ਦਈਏ ਕਿ ਉਨ੍ਹਾਂ ਨੇ ਆਪਣੇ ਬੇਟੇ ਨਾਲ ਪਹਿਲਾ ਤਿਉਹਾਰ ਮਨਾਇਆ ਹੈ। ਸ਼ੋਏਬ ਦੀਪਿਕਾ ਨਾਲ ਹਸਪਤਾਲ 'ਚ ਰਹਿ ਰਹੇ ਹਨ। ਉਹਨਾਂ ਨੇ ਕੁਝ ਦਿਨਾਂ ਦੀ ਛੁੱਟੀ ਲਈ ਹੈ ਤਾਂ ਉਹ ਜ਼ਿਆਦਾ ਸਮਾਂ ਆਪਣੇ ਬੱਚੇ ਅਤੇ ਪਤਨੀ ਨਾਲ ਬੀਤਾ ਸਕੇ। ਉਹਨਾਂ ਨੇ ਪਿਛਲੇ vlog ਵਿਚ ਕਿਹਾ ਸੀ ਕਿ ਪ੍ਰੈਗਨੈਂਸੀ ਦਾ ਸਾਰਾ ਸਮਾਂ ਦੀਪਿਕਾ ਨੇ ਇੱਕਲੇ ਹੀ ਹਿੰਮਤ ਨਾਲ ਗੁਜਾਰੀਆਂ ਹੈ। ਇਹ ਸਮਾਂ ਅਜਿਹਾ ਜਦ ਮੈਂ ਆਪਣੀ ਪਤਨੀ ਅਤੇ ਬੱਚੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਕਾਫੀ ਤੇਜ਼ੀ ਨਾਲ ਰਿਕਵਰੀ ਕਰ ਰਿਹਾ ਹੈ।


3-2


ਇਸ ਦੌਰਾਨ ਦੀਪਿਕਾ ਨੇ ਕਿਹਾ ਕਿ ਜਦ ਵੀ ਮੈਂ ਸ਼ੋਏਬ ਅਤੇ ਆਪਣੇ ਬੇਟੇ ਨੂੰ ਦੇਖਦੀ ਹਾਂ ਤਾਂ ਮੈਨੂੰ ਕਾਫੀ ਚੰਗਾ ਲੱਗਦਾ ਹੈ। ਡਾਕਟਰਾਂ ਨੇ ਕਿਹਾ ਕਿ ਉਹ ਤੇਜ਼ੀ ਨਾਲ ਰਿਕਵਰੀ ਕਰ ਰਿਹਾ ਹੈ ਅਤੇ ਉਹ ਜਲਦੀ ਹੀ  ਪੂਰਾ ਠੀਕ ਹੋ ਜਾਵੇਗਾ। ਇਸ ਦੇ ਨਾਲ ਉਸ ਨੇ ਇਹ ਵੀ ਕਿਹਾ ਕਿ ਹੁਣ ਅਸੀਂ ਉਸ ਨੂੰ ਦੇਖ ਸਕਦੇ ਹਾਂ। ਦੀਪਿਕਾ ਅਤੇ ਸ਼ੋਏਬ ਦਾ ਸਾਰਾ ਪਰਿਵਾਰ ਉਹਨਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਅਤੇ ਸਾਰੀਆਂ ਨੇ ਮਿਲ ਕੇ ਈਂਦ ਮਨਾਈ।  ਇਸ ਦੇ ਨਾਲ ਹੀ ਅਭਿਨੇਤਰੀ ਨੇ ਕਿਹਾ ਕਿ ਇਹ ਈਂਦ ਮੇਰੇ ਅਤੇ ਮੇਰੇ ਪੂਰੇ ਪਰਿਵਾਰ ਦੇ ਲਈ ਬਹੁਤ ਹੀ ਖਾਸ ਹੈ। ਨਾਲ ਹੀ ਸ਼ੋਏਬ ਨੇ ਕਿਹਾ ਇਸ ਸਾਲ ਦੀ ਸਭ ਤੋਂ ਵੱਡੀ ਈਂਦੀ ਸਾਡਾ ਬੇਟਾ ਹੈ। ਦੀਪਿਕਾ ਨੇ ਮੈਨੂੰ ਬਹੁਤ ਪਿਆਰਾ ਤੋਹਫਾ ਦਿੱਤਾ ਹੈ।


 (Sonam Malhotra)

Story You May Like