The Summer News
×
Monday, 20 May 2024

ਸੰਘਣੀ ਧੁੰਦ ਕਾਰਨ ਹੋਇਆ ਵਾਹਨਾਂ ਦਾ ਭਿਆਨਕ ਹਾਦਸਾ,ਪੜ੍ਹੋ ਖਬਰ

ਜਲੰਧਰ : ਸੰਘਣੀ ਧੁੰਦ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ, ਠੰਡ ਦੇ ਚਲਦਿਆ ਕੋਈ ਨਾ ਕੋਈ ਦੁਰਘਟਨਾ ਦੇਖਣ ਨੂੰ ਮਿਲਦੀ ਹੈ। ਸੰਘਣੀ ਧੁੰਦ ਦੇ ਚਲਦਿਆ ਇਕ ਅਜਿਹੀ ਦੁਰਘਟਨਾ ਸਾਹਮਣੇ ਆਈ ਹੈ ,ਦਸ ਦੇਈਏ ਕਿ ਤੜਕਸਾਰ ਫਿਲੌਰ 'ਚ ਨੈਸ਼ਨਲ ਹਾਈਵੇ 'ਤੇ ਭਗਵਾਨ ਮਈਆ ਦਰਬਾਰ ਨੇੜੇ ਇਕ ਬੱਜਰੀ ਨਾਲ ਭਰਿਆ ਟਰੱਕ ਧੁੰਦ ਕਾਰਨ ਪਲਟ ਗਿਆ। ਉਸ ਪਿੱਛੇ ਲੱਕੜੀ ਦਾ ਬੂਰਾ ਲੱਦੀ ਆ ਰਿਹਾ ਟ੍ਰੈਕਟਰ-ਟਰਾਲੀ ਨਾਲ ਵੱਜ ਕੇ ਪਲਟ ਗਈ ਅਤੇ ਉਸ ਪਿੱਛੇ ਇਕ ਗੰਨਿਆ ਨਾਲ ਭਰੀ ਟਰਾਲੀ ਆ ਕੇ ਵੱਜੀ 'ਤੇ ਪਲਟ ਗਈ।


ਇਸ ਦੌਰਾਨ ਸੜਕ 'ਤੇ ਭਾਰੀ ਜਾਮ ਲੱਗ ਗਿਆ ਅਤੇ ਦੇਖਦਿਆ- ਦੇਖਦਿਆ ਵਾਹਨਾਂ ਦੀਆਂ ਮੀਲਾਂ ਵਧੀ ਕਤਾਰਾਂ ਲੱਗ ਗਈਆਂ।ਇਸ ਦੇ ਨਾਲ ਹੀ ਫਿਲੌਰ ਪੁਲਿਸ ਨੂੰ ਸੂਚਿਤ ਕੀਤਾ, ਮੌਕੇ 'ਤੇ ਜਗਦੀਸ਼ ਰਾਜ ਡੀ.ਐਸ.ਪੀ ਫਿਲੌਰ, ਪੰਕਜ ਕੁਮਾਰ ਐਡੀਸ਼ਨਲ ਐਸ.ਐਚ.ਓ ਫਿਲੌਰ, ਸਬ ਇੰਸਪੈਕਟਰ ਬਲਜੀਤ ਭਾਰੀ ਪੁਲਿਸ ਫੋਰਸ ਨਾਲ ਪੁੱਜੇ, ਕਰੇਨਾਂ ਮੰਗਵਾਂ ਕੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਪਰੇ ਕਰਵਾਇਆ ਗਿਆ। ਵਾਹਨ ਚਾਲਕਾਂ ਦਾ ਬਚਾ ਹੋ ਗਿਆ, ਪਰ ਇਸ ਦੌਰਾਨ ਇੱਕ ਟਰੈਕਟਰ ਦੇ ਦੋ ਟੋਟੇ ਹੋ ਗਏ ਅਤੇ ਕਈ ਵਾਹਨ ਨੁਕਸਾਨੇ ਗਏ।


ਲੰਬੀ ਦੂਰੀ ਦੀਆਂ ਬੱਸਾਂ, ਤੀਰਥ ਅਸਥਾਨਾਂ ਤੇ ਜਾ ਰਹੀਆਂ ਯਾਤਰੀਆਂ ਨਾਲ ਭਰੀਆਂ ਬੱਸਾਂ ਦੇ ਯਾਤਰੀ ਬੇਹੱਦ ਪ੍ਰੇਸ਼ਾਨ ਨਜ਼ਰ ਆਏ। ਕੁਝ ਐਬੂਲੈਂਸ ਗੱਡੀਆਂ ਵੀ ਫਸੀਆਂ ਨਜ਼ਰ ਆਈਆਂ, ਕਈ ਬੱਸਾਂ ਫਿਲੌਰ ਵਿਖੇ ਸਵਾਰੀਆਂ ਉਤਾਰ ਕੇ ਵਾਪਸ ਮੁੜ ਗਏ। ਲੁਧਿਆਣਾ ਤੋਂ ਜਲੰਧਰ ਸਿਕਸ-ਲੇਨ ਚਾਲੂ ਰਿਹਾ ਅਤੇ ਉਸ ਸੜਕ 'ਤੇ ਆਵਾਜਾਈ ਜੂਅ ਦੀ ਚਾਲ ਵਾਂਗ ਚਲਦੀ ਨਜ਼ਰ ਆਈ। ਸੰਘਣੀ ਧੁੰਦ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Story You May Like