ਟਰੱਕ ਅਤੇ ਕਾਰ ਦੀ ਟੱਕਰ ਵਿਚ 2 ਹੋਏ ਜ਼ਖਮੀ
ਮਲੋਟ, 13 ਅਗਸਤ। ਮਲੋਟ ਰੋਡ ‘ਤੇ ਅੰਬੂਜਾ ਸੀਮਿੰਟ ਫੈਕਟਰੀ ਨੇੜੇ ਟਰੱਕ ਦੀ ਟੱਕਰ ਨਾਲ ਕਾਰ ਸਵਾਰ ਦੋ ਨੌਜਵਾਨ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਗੌਤਮ ਸ਼ਰਮਾ, ਜਨੇਸ਼ ਜੈਨ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਵੀਰ ਸਿੰਘ (29 ਸਾਲ) ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਤਪਾਖੇੜਾ (ਅਬੋਹਰ) ਅਤੇ ਸੁਧੀਰ (30 ਸਾਲ) ਪੁੱਤਰ ਲਾਲ ਚੰਦ ਵਾਸੀ ਅਬੋਹਰ ਵਜੋਂ ਹੋਈ ਹੈ।